ਖਮਾਣੋਂ, 2 ਸਤੰਬਰ (ਮਨਮੋਹਣ ਸਿੰਘ ਕਲੇਰ)-ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਇਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਆਪਣੇ ਇਸ਼ਾਰਿਆਂ 'ਤੇ ਚਲਾਉਣ ਵਾਲੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਗੁਰੂ ਅਰਵਿੰਦ ਕੇਜਰੀਵਾਲ ਸਮੇਤ ਦਿੱਲੀ ਦੇ 'ਆਪ' ਆਗੂ ਹੜ੍ਹ ਪੀੜਤਾਂ ਦੀ ਦੀ ਸਾਰ ਲੈਣ ਦੀ ਬਜਾਏ ਲਾਪਤਾ ਹੋ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਚੁਣੇ ਰਾਜ ਸਭਾ ਮੈਂਬਰ ਵੀ ਕਿਤੇ ਨਜ਼ਰ ਨਹੀਂ ਆ ਰਹੇ | ਜਦੋਂਕਿ ਇਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਦੇ ਨਾਲ ਡੁੱਬ ਰਿਹਾ ਹੈ ਅਤੇ ਪੰਜਾਬ ਅੱਜ ਉਸ ਸਥਿਤੀ 'ਤੇ ਪਹੁੰਚ ਚੁੱਕਾ ਹੈ ਕਿ ਲੋਕਾਂ ਦੇ ਘਰ ਮਾਲ, ਪਸ਼ੂ ਅਤੇ ਖੇਤੀ ਤੇ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਚੁੱਕਾ ਹੈ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਕਾ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਕਿਤੇ ਨਜ਼ਰ ਨਹੀਂ ਆ ਰਹੇ | ਸਿੱਧੂਪੁਰ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ | ਪੰਜਾਬ ਦੇ ਹਾਲਾਤ ਤਾਂ ਸੁਧਰ ਹੀ ਜਾਣਗੇ, ਪਰ ਲੋਕ ਤੁਹਾਡੀ ਸਰਕਾਰ ਨੂੰ ਯਾਦ ਰੱਖਣਗੇ | ਇਸ ਮੌਕੇ ਮੰਡਲ ਪ੍ਰਧਾਨ ਖਮਾਣੋਂ ਵਿਵੇਕ ਜੈਨ, ਦੀਪਕ ਕੁਮਾਰ ਰਾਜੂੂ, ਦਿਨੇਸ਼ ਭਾਰਦਵਾਜ, ਸਲਿੰਦਰ ਕੁਮਾਰ, ਸੁਦਾਗਰ ਸਿੰਘ ਭਾਂਬਰੀ, ਅਵਤਾਰ ਸਿੰਘ ਮਨੈਲਾ, ਮਦਨ ਲਾਲ, ਹਰੀਸ ਕੁਮਾਰ ਫਰੌਰ, ਰਾਧੇ ਸ਼ਿਆਮ ਕੱਕੜ, ਇੰਦੂ, ਲਖਵੀਰ ਕੌਰ, ਗੁਰਪ੍ਰੀਤ ਸਿੰਘ ਗੁਰੀ, ਕਿਸਾਨ ਆਗੂ ਸੁਰਜੀਤ ਸਿੰਘ ਹਾਜ਼ਰ ਸਨ |