03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੁੰਬਈ ਤੋਂ ਰੋਜ਼ਾ ਸ਼ਰੀਫ਼ 'ਚ ਮੱਥਾ ਟੇਕਣ ਆਏ ਸ਼ਰਧਾਲੂ ਦੀ ਹੋਈ ਅਚਾਨਕ ਮੌਤ <br/>

Ad Position 21
No active advertisement
ਅਜੀਤ ਡੈਸਕ 03-09-2025
ਫ਼ਤਹਿਗੜ੍ਹ ਸਾਹਿਬ, 2 ਸਤੰਬਰ (ਰਵਿੰਦਰ ਮੌਦਗਿਲ)-ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਪ੍ਰਸਿੱਧ ਮੁਸਲਿਮ ਤੀਰਥ ਰੋਜ਼ਾ ਸ਼ਰੀਫ਼ ਵਿਖੇ ਮੁੰਬਈ ਤੋਂ ਮੱਥਾ ਟੇਕਣ ਆਏ ਸ਼ਰਧਾਲੂ ਦੀ ਅਚਾਨਕ ਮੌਤ ਹੋ ਗਈ | ਮਿ੍ਤਕ ਦੀ ਪਛਾਣ 61 ਸਾਲਾ ਫ਼ੈਜ਼ ਅਹਿਮਦ ਸ਼ੇਖ਼ ਵਾਸੀ ਮੁੰਬਈ ਵਜੋਂ ਹੋਈ | ਮੁੰਬਈ ਦੇ ਥਾਣੇ ਇਲਾਕੇ ਨਾਲ ਸੰਬੰਧਿਤ ਹਕੀਮ ਅਹਿਮਦ ਅਲੀ ਦੀ ਅਗਵਾਈ ਵਾਲੇ 40 ਦੇ ਕਰੀਬ ਸ਼ਰਧਾਲੂਆਂ ਦੇ ਜਥੇ ਨਾਲ ਆਇਆ ਫ਼ੈਜ਼ ਅਹਿਮਦ ਵੀ ਰੋਜ਼ਾ ਸ਼ਰੀਫ਼ ਵਿਖੇ ਸਿਜਦਾ ਕਰਨ ਪਹੁੰਚਿਆ ਸੀ | ਅੱਜ ਸ਼ਾਮ ਨੂੰ ਫ਼ੈਜ਼ ਅਹਿਮਦ ਸ਼ੇਖ਼ ਸਾਥੀਆਂ ਨਾਲ ਰੋਜ਼ਾ ਸ਼ਰੀਫ਼ ਵਿਖੇ ਇਕ ਦੁਕਾਨ 'ਤੇ ਚਾਹ ਪੀ ਰਿਹਾ ਸੀ | ਜਦੋਂ ਉਹ ਚਾਹ ਦੇ ਪੈਸੇ ਦੇਣ ਲਈ ਉੱਠਿਆ ਤਾਂ ਅਚਾਨਕ ਡਿੱਗ ਪਿਆ | ਇਸ ਮੌਕੇ ਉੱਥੇ ਮੌਜੂਦ ਸਰਹਿੰਦ ਦੇ ਸਾਬਕਾ ਕੌਂਸਲਰ ਦਵਿੰਦਰ ਭੱਟ ਵਲੋਂ ਉਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਵੀ ਸਿਵਲ ਹਸਪਤਾਲ ਪਹੁੰਚ ਗਈ | ਫ਼ਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਚ ਹੀ ਰੱਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਫਰੌਰ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਪੰਜਾਬ ਹੜ੍ਹਾਂ ਦੀ ਮਾਰ ਹੇਠ, ਕੇਜਰੀਵਾਲ ਸਮੇਤ ਦਿੱਲੀ ਦੇ ਆਗੂ ਲਾਪਤਾ-ਸਿੱਧੂਪੁਰ <br/>
Ad Position 24