03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਫਰੌਰ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-09-2025
ਖਮਾਣੋਂ, 2 ਸਤੰਬਰ (ਜੋਗਿੰਦਰ ਪਾਲ)-ਗੁਰੂ ਅਮਰਦਾਸ ਪਬਲਿਕ ਹਾਈ ਸਕੂਲ ਫਰੌਰ ਵਿਖੇ ਬਾਬਾ ਸਰਬਜੀਤ ਸਿੰਘ ਭੱਲਾ ਦੀ ਰਹਿਨੁਮਾਈ ਹੇਠ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤ ਨੇ ਇਸ ਮੌਕੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਆਰਤੀ ਕੀਤੀ ਗਈ ਅਤੇ ਭੰਡਾਰੇ ਵਿਚ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ | ਸਮਾਗਮ ਦੌਰਾਨ ਮਹਾਤਮਾ ਜਾਗਰਿਸ਼ੀ ਜੀ ਖਮਾਣੋਂ, ਸਵਾਮੀ ਸੱਚਿਦਾ ਨੰਦ ਖੰਨਾ, ਮਹੰਤ ਬਲਵਿੰਦਰ ਦਾਸ ਮੁੱਲਾਂਪੁਰ ਵਾਲੇ, ਮਹੰਤ ਮਨਮੋਹਣ ਦਾਸ ਗਹਿਲੇਵਾਲ, ਮਹੰਤ ਡਾ. ਸਿਕੰਦਰ ਸਿੰਘ ਬਸੀ ਪਠਾਣਾਂ ਡੇਰਾ ਬਾਬਾ ਬੁੱਧ ਦਾਸ, ਬੀਬੀ ਕਰਮਜੀਤ ਕੌਰ ਰੋਪੜ ਅਤੇ ਸੰਤ ਬਾਬਾ ਸੁਖਪਾਲ ਸਿੰਘ ਭੈਰੋਂਮਾਜਰਾ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਪ੍ਰਕਾਸ਼ ਦਿਹਾੜੇ ਮੌਕੇ ਭਾਈ ਜਗਮੋਹਨ ਸਿੰਘ, ਭਾਈ ਫਤਿਹ ਸਿੰਘ, ਭਾਈ ਸੁਮਿਤ ਸਿੰਘ ਪਟਿਆਲਾ, ਭਾਈ ਬਰਿੰਦਰ ਸਿੰਘ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਭਾਈ ਭੁਪਿੰਦਰ ਸਿੰਘ ਗੁਰੂ ਕੀ ਕਾਸ਼ੀ, ਭਾਈ ਗੁਰਦੇਵ ਸਿੰਘ ਆਲਮਗੀਰ, ਭਾਈ ਤੇਜਿੰਦਰ ਸਿੰਘ ਕਥਾ ਵਾਚਕ, ਭਾਈ ਦਲਜੀਤ ਸਿੰਘ ਫਰੌਰ ਨੇ ਗੁਰਮਤਿ ਵਿਚਾਰਾਂ ਅਤੇ ਰੂਹਾਨੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ | ਬਾਬਾ ਸਰਬਜੀਤ ਸਿੰਘ ਭੱਲਾ ਅਤੇ ਭਾਈ ਦਿਵਜੋਤ ਸਿੰਘ ਵਲੋਂ ਸਮਾਗਮ ਦੌਰਾਨ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਿਰੋਪਾਉ ਭੇਟ ਅਤੇ ਪਹੁੰਚੇ ਸਾਧੂ ਮਹਾਤਮਾ ਨੂੰ ਵਸਤਰ ਤੇ ਹੋਰ ਸਾਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਇਸ ਮੌਕੇ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ 'ਤੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਸਮਾਗਮ ਦੌਰਾਨ ਅਮਰੀਕ ਸਿੰਘ ਢਿੱਲੋਂ ਸਾਬਕਾ ਵਿਧਾਇਕ ਸਮਰਾਲਾ, ਅਜੀਤਪਾਲ ਸਿੰਘ ਕੋਹਲੀ ਹਲਕਾ ਵਿਧਾਇਕ ਪਟਿਆਲਾ, ਮਨਰੀਤ ਰਾਣਾ ਐਸ.ਡੀ.ਐਮ. ਖਮਾਣੋਂ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਗੁਰਵੀਰ ਸਿੰਘ ਸੈਸ਼ਨ ਜੱਜ, ਰਮਿੰਦਰ ਸਿੰਘ ਅਮਰੀਕਾ, ਪਰਮਜੀਤ ਸਿੰਘ ਪੀ.ਸੀ.ਐੱਸ., ਦਵਿੰਦਰਪਾਲ ਸਿੰਘ ਵਾਲੀਆ, ਬੰਟੀ ਜੀ ਹਜ਼ੂਰ ਸਾਹਿਬ, ਸੁਖਦੀਪ ਸਿੰਘ ਡਿੰਪੀ, ਡਾ. ਚਰਨਜੀਤ ਸਿੰਘ ਖਮਾਣੋਂ, ਭਾਗ ਸਿੰਘ ਮਕੜੋਨਾ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਦਿਲਬਾਰਾ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ, ਜਸਵੰਤ ਸਿੰਘ ਚੜ੍ਹੀ, ਡਾ. ਪਰਾਗ ਸ਼ਰਮਾ, ਜਸਪਾਲ ਸਿੰਘ ਜੱਸੀ, ਮਦਨ ਸਿੰਘ ਭਾਮੀਆਂ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਖਮਾਣੋਂ, ਰਜਿੰਦਰ ਪਾਲ ਸ਼ਰਮਾ, ਗਿਆਨੀ ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ ਘੋਕਾ, ਨਰੇਸ਼ ਗੁਪਤਾ, ਨਵੀਨ ਬਾਂਸਲ, ਦਰਸ਼ਨ ਸੋਨੀ, ਹਰੀ ਚੰਦ ਫਰੌਰ, ਸੰਜੇ ਗੁਪਤਾ, ਰਵਿੰਦਰ ਸਿੰਘ ਬਡਲਾ, ਅਜੇ ਗੁਪਤਾ, ਚਿਰਾਗ ਸ਼ਰਮਾ, ਅਸ਼ੀਸ਼ ਗੁਪਤਾ, ਟੀਟੂ ਗੁਪਤਾ ਅਤੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਚੋਅ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਢਿੱਲੋਂ ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਮੁੰਬਈ ਤੋਂ ਰੋਜ਼ਾ ਸ਼ਰੀਫ਼ 'ਚ ਮੱਥਾ ਟੇਕਣ ਆਏ ਸ਼ਰਧਾਲੂ ਦੀ ਹੋਈ ਅਚਾਨਕ ਮੌਤ <br/>
Ad Position 24