03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ 80 ਸਾਲ ਤੋਂ ਉੱਪਰ ਆਪਣੇ ਸੀਨੀਅਰ ਮੈਂਬਰਾਂ ਦਾ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 03-09-2025
ਫ਼ਤਹਿਗੜ੍ਹ ਸਾਹਿਬ, 2 ਸਤੰਬਰ (ਮਨਪ੍ਰੀਤ ਸਿੰਘ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਸੀ ਪਠਾਣਾਂ ਦੀ ਇਕ ਮੀਟਿੰਗ ਐਮ.ਐਲ. ਵਰਮਾ ਦੀ ਪ੍ਰਧਾਨਗੀ, ਸੂਬਾ ਫੈਡਰੇਸ਼ਨ ਪ੍ਰਧਾਨ ਆਰ.ਕੇ. ਕੱਕੜ ਵਿਸ਼ੇਸ਼ ਮਹਿਮਾਨ ਤੇ ਜਗਜੀਤ ਸਿੰਘ ਕੋਹਲੀ ਦੀ ਰਹਿਨੁਮਾਈ ਵਿਚ ਸਰਹਿੰਦ ਵਿਖੇ ਹੋਈ | ਮੀਟਿੰਗ ਵਿਚ ਮੁੱਖ ਮਹਿਮਾਨ ਸ੍ਰੀ ਕੱਕੜ, ਸ੍ਰੀ ਵਰਮਾ ਤੇ ਬਾਕੀ ਐਸੋਸੀਏਸ਼ਨ ਮੈਂਬਰਾਂ ਨੇ 80 ਸਾਲ ਤੋਂ ਉੱਪਰ ਆਪਣੇ ਮੈਂਬਰਾਂ ਪੁਰਸ਼ੋਤਮ ਬਾਂਸਲ, ਡਾ. ਜੀ.ਐਸ. ਰੁਪਾਲ, ਗੁਰਮੇਲ ਸਿੰਘ ਸੱਲ, ਸੁਰਜੀਤ ਸਿੰਘ, ਰਾਮ ਚੰਦਰ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਾਡੇ ਬਜ਼ੁਰਗ ਆਪਣੇ ਪਰਿਵਾਰਾਂ ਤੇ ਸਮਾਜ ਪ੍ਰਤੀ ਉਦਾਸ ਹਨ, ਕਿਉਂਕਿ ਅੱਜ ਰਿਸ਼ਤੇ ਕਿਰ ਰਹੇ ਹਨ, ਮੋਹ ਮੁਹੱਬਤ ਖ਼ਤਮ ਹੁੰਦਾ ਜਾ ਰਿਹਾ ਹੈ, ਹਰ ਬਜ਼ੁਰਗ ਵਿਅਕਤੀ ਅੱਜ ਟੈਨਸ਼ਨ ਵਿਚ ਹੈ, ਕਿਉਂਕਿ ਪਰਿਵਾਰ ਮੈਂਬਰ ਉਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਇਹ ਟੈਨਸ਼ਨ ਆਪਣੇ ਬਜ਼ੁਰਗਾਂ ਨਾਲ ਰਲ ਕੇ ਰਹਿਣ ਤੇ ਸਨਮਾਨ ਦੇਣ ਸਦਕਾ ਹੀ ਦੂਰ ਹੋ ਸਕਦੀ ਹੈ | ਮੀਟਿੰਗ ਨੂੰ ਡਾ. ਜੀ.ਐਸ. ਰੁਪਾਲ, ਹਰਨੇਕ ਸਿੰਘ, ਕੇ.ਕੇ ਵਰਮਾ, ਐਮ.ਐਲ. ਵਰਮਾ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਜਨਮ ਦਿਨ ਵਾਲੇ ਮੈਂਬਰਾਂ ਗੁਰਮੇਲ ਸਿੰਘ ਸੱਲ ਤੇ ਪ੍ਰਕਾਸ਼ ਸਿੰਘ ਦਾ ਕੇਕ ਕੱਟ ਕੇ ਖ਼ੁਸ਼ੀ ਸਾਂਝੀ ਕੀਤੀ ਗਈ | ਐਸੋਸੀਏਸ਼ਨ ਪ੍ਰਧਾਨ ਐਮ.ਐਲ. ਵਰਮਾ ਤੇ ਮੇਹਰ ਸਿੰਘ ਨੇ ਆਏ ਮਹਿਮਾਨਾਂ ਤੇ ਆਪਣੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਜਿੰਦਰ ਸਿੰਘ ਘੁੰਮਣ, ਸੁਸ਼ੀਲ ਗੁਪਤਾ, ਪ੍ਰਸ਼ੋਤਮ ਬਾਂਸਲ ਨੇ ਗੀਤ ਸੰਗੀਤ ਦਾ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ | ਮੀਟਿੰਗ ਵਿਚ ਕਮਲ ਗੁਪਤਾ, ਜੈ ਕਿ੍ਸ਼ਨ ਕਸ਼ਅਪ, ਭਰਪੂਰ ਸਿੰਘ, ਮਨਧੀਰ ਮੋਹਨ, ਵਿਨੋਦ ਕੁਮਾਰ, ਹਰਨੇਕ ਸਿੰਘ ਮਾਹਲ, ਕੁਲਦੀਪ ਮਲਹੋਤਰਾ, ਮੇਹਰ ਸਿੰਘ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗਣੇਸ਼ ਚਤੁਰਥੀ ਦਾ ਪਵਿੱਤਰ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ <br/> ਅਗਲੀ ਖ਼ਬਰ ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/>
Ad Position 24