ਫ਼ਤਹਿਗੜ੍ਹ ਸਾਹਿਬ, 2 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗਜਾਨਨ ਸੇਵਾ ਸੰਮਤੀ ਸਰਹਿੰਦ ਮੰਡੀ ਵਲੋਂ ਸ੍ਰੀ ਗਣੇਸ਼ ਚਤੁਰਥੀ ਦਾ ਪਵਿੱਤਰ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਮਾਰੋਹ ਵਿਚ ਡਾ. ਹਰਬੰਸ ਲਾਲ ਸਾਬਕਾ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਗਣੇਸ਼ ਚਤੁਰਥੀ ਦਿਵਸ ਗਣੇਸ਼ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਪੂਰੇ ਭਾਰਤ ਅੰਦਰ ਮਨਾਇਆ ਜਾਂਦਾ ਹੈ ਇਹ ਉਤਸਵ ਧਾਰਮਿਕ ਸਭਿਆਚਾਰਕ ਅਤੇ ਦੇਸ਼ ਦੀ ਮਜ਼ਬੂਤੀ ਦਾ ਆਧਾਰ ਹਨ | ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਿਲ ਹੋ ਕੇ ਭਜਨ ਕੀਰਤਨ ਸਰਵਣ ਕੀਤਾ | ਇਸ ਮੌਕੇ ਸ੍ਰੀ ਗਜਾਨਨ ਸੇਵਾ ਸੰਮਤੀ ਵਲੋਂ ਲੰਗਰ ਲਗਾਇਆ ਗਿਆ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਵਿਕਾਸ ਕੁਮਾਰ ਬੰਨੀ, ਤਵਵਿੰਦਰ ਸ਼ਰਮਾ, ਵਿਕਾਸ ਬਮੋਤਰਾ, ਸੰਕੇਤ ਸੂਦ, ਗਊਸ਼ਾਲਾ ਸਰਹਿੰਦ ਮੰਡੀ ਦੇ ਮੁੱਖ ਸੇਵਾਦਾਰ ਸੰਜੀਵ ਕੁਮਾਰ, ਆਰਿਆਵੀਰ ਵਰਮਾ, ਜਸਪ੍ਰੀਤ ਸਿੰਘ ਸੇਖੋਂ, ਵਿਪਨ ਵਰਮਾ, ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ |