19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬਾਬਾ ਬਾਲਕ ਨਾਥ ਮੰਦਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹੈ ਗਣਪਤੀ ਉਤਸਵ <br/>

Ad Position 21
No active advertisement
ਅਜੀਤ ਡੈਸਕ 04-09-2025
ਮੰਡੀ ਗੋਬਿੰਦਗੜ੍ਹ, 3 ਸਤੰਬਰ (ਰਾਜੇਸ਼ ਸ਼ਰਮਾ)-ਸਥਾਨਕ ਪ੍ਰੀਤ ਨਗਰ ਸਥਿਤ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਵਿਖੇ ਚੱਲ ਰਹੇ ਗਣਪਤੀ ਉਤਸਵ ਦੇ ਸਮਾਗਮ ਵਿਚ ਬਲਾਕ ਮਹਿਲਾ ਕਾਂਗਰਸ ਦੀ ਪ੍ਰਧਾਨ ਨੀਤੂ ਸਿੰਘੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਭਗਵਾਨ ਗਣਪਤੀ ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਇਕ ਧਾਰਮਿਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਜਿਸ ਵਿਚ ਭਜਨ ਗਾਇਕ ਅਭਿਜੀਤ ਚੋਪੜਾ ਨੇ ਕਿ੍ਸ਼ਨ ਭਜਨਾਂ ਨਾਲ ਸਾਰੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਇਸ ਸਮਾਗਮ ਦੌਰਾਨ ਮੰਦਿਰ ਕਮੇਟੀ ਦੇ ਮੈਂਬਰ ਦਯਾ ਰਾਮ, ਡਿੰਪਲ ਸ਼ਰਮਾ, ਦੀਪੂ ਖੁੱਲਰ, ਕਪਿਲ ਸਿੰਗਲਾ, ਪੰਡਿਤ ਧਰਮਿੰਦਰ ਸ਼ਾਸਤਰੀ, ਭੁਪੇਸ਼ ਕੁਮਾਰ, ਗੋਲਡੀ ਸਿੰਗਲਾ, ਚੰਦਰਕਾਂਤ ਮਿੱਤਲ, ਰਾਜਿੰਦਰ ਸਿੰਗਲਾ, ਗੋਪਾਲ ਖੁੱਲਰ, ਰਾਜਾ ਗਰਗ, ਰਾਜੇਸ਼ ਕਾਜਲਾ, ਪ੍ਰਦੀਪ ਕੁਮਾਰ ਛੋਟੂ, ਰਿੰਕੂ ਸ਼ਰਮਾ, ਜੀ.ਡੀ. ਗੁਪਤਾ, ਪ੍ਰਸ਼ਾਂਤ ਗੁਪਤਾ, ਮਨੀਸ਼ ਗੁਪਤਾ, ਗੁਰਿੰਦਰਪਾਲ ਸਿੰਘ ਹੈਪੀ, ਹਰਜੀਤ ਸਿੰਘ ਚਤੁਰਪੁਰਾ, ਪਰਮਿੰਦਰ ਸਿੰਘ ਸੋਨੀ ਕੁੰਭ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਜਸਵੀਰ ਸਿੰਘ, ਜਤਿਨ ਗੋਇਲ, ਸੰਜੇ ਗੁਪਤਾ, ਤਜਿੰਦਰ ਢੰਡ, ਦਿਨੇਸ਼ ਸਿੰਘੀ, ਦੀਪਕ ਬਾਂਸਲ, ਰਾਜੂ ਖੁੱਲਰ, ਰਜਤ ਗੁਪਤਾ, ਵਿਵੇਕ, ਮੋਹਿਤ, ਰਵੀ ਰਾਜ, ਰੇਨੂੰ ਸ਼ਰਮਾ, ਮੋਨਾ ਮਿੱਤਲ, ਛਾਵੀ ਖੁੱਲਰ, ਗੀਤਾ ਖੁੱਲਰ, ਨਿਸ਼ਾ ਘਈ, ਸ਼ਾਲੂ ਘਈ, ਮੋਨਾ ਲੁਟਾਵਾ ਤੋਂ ਇਲਾਵਾ ਮੁਹੱਲਾ ਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਦੋਹਰੀ ਮਾਰ ਝੱਲ ਰਹੀਆਂ ਨੇ ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਫਸੀਲੀਟੇਟਰਾਂ-ਪੰਜੋਲਾ ਅਗਲੀ ਖ਼ਬਰ ਐਨ. ਸੀ. ਆਰ. ਦੇ ਸਾਰੇ ਲਘੂ ਸਥਾਨਾਂ ਨੂੰ 'ਨੋ ਡਰੋਨ ਏਰੀਆ' ਐਲਾਨਿਆ <br/>
Ad Position 24