ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਰਵਿੰਦਰ ਮੌਦਗਿਲ)-ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਚ ਅਧਿਆਪਕ ਦਿਵਸ ਮਨਾਇਆ ਗਿਆ | ਇਸ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਵਿੰਦਰ ਕੌਰ ਵਲੋਂ ਭਾਰਤ ਦੇ ਦੂਸਰੇ ਸਵਰਗੀ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਫ਼ੁਲ ਮਾਲਾ ਅਰਪਿਤ ਕਰਦੇ ਹੋਏ ਸਤਿਕਾਰ ਭੇਟ ਕੀਤਾ | ਉਨ੍ਹਾਂ ਸਾਰੇ ਅਧਿਆਪਕਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਭਾਰਤ ਵਿਚ 1962 ਤੋਂ ਹਰ ਸਾਲ 5 ਸਤੰਬਰ ਨੂੰ ਸਵਰਗੀ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਮਨਾਇਆ ਜਾਂਦਾ ਹੈ, ਕਿਉਂਕਿ ਉਨ੍ਹਾਂ ਆਪਣਾ ਸਾਰਾ ਜੀਵਨ ਪੜ੍ਹਨ ਤੇ ਪੜ੍ਹਾਉਣ ਲਈ ਸਮਰਪਿਤ ਕੀਤਾ ਹੋਇਆ ਸੀ | ਡੀ.ਈ.ਓ ਨੇ ਕਿਹਾ ਕਿ ਸਾਨੂੰ ਸਾਡੇ ਬਿਹਤਰੀਨ ਰੂਪ 'ਚ ਢਾਲਣ ਵਾਸਤੇ ਸਾਡੇ ਅਧਿਆਪਕਾਂ ਵਲੋਂ ਕੀਤੇ ਗਏ ਯਤਨਾਂ ਦਾ ਮੁੱਲ ਮਹਿਜ਼ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਅਧਿਆਪਕ ਮੋਮਬੱਤੀ ਦੇ ਸਮਾਨ ਹੈ, ਜੋ ਖ਼ੁਦ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਦਿੰਦਾ ਹੈ | ਇਸ ਮੌਕੇ ਸਮੂਹ ਬੀ.ਐੱਨ.ਓ ਨਾਲ ਸਿੱਖਿਆ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ, ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਗਈ | ਇਸ ਮੌਕੇ ਦੀਦਾਰ ਸਿੰਘ ਡਿਪਟੀ ਡੀ.ਈ.ਓ., ਜਸਵੀਰ ਸਿੰਘ ਡੀ.ਐਮ. ਸਪੋਰਟਸ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਅਮਨ ਮੱਟੂ, ਮਨਵੀਰ ਸਿੰਘ, ਪੂਰਨ ਸਹਿਗਲ, ਨੌਰੰਗ ਸਿੰਘ, ਖੁਸ਼ਵੰਤ ਰਾਏ ਵੀ ਹਾਜ਼ਰ ਸਨ |