ਪੋਜੇਵਾਲ ਸਰਾਂ, 5 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਤੇ ਐਮ. ਆਰ. ਗਰੁੱਪ ਸਕੂਲ ਬਲਾਚੌਰ ਦੇ ਚੇਅਰਮੈਨ ਬਾਬੂ ਰਾਮਜੀ ਦਾਸ ਭੂੰਬਲਾ ਦੇ ਚਚੇਰੇ ਭਰਾ ਚੌਧਰੀ ਰਾਮ ਸਰੂਪ ਭੂੰਬਲਾ ਸਪੁੱਤਰ ਸਵਰਗੀ ਚੌਧਰੀ ਅਮਰ ਚੰਦ ਭੂੰਬਲਾ ਪਿਛਲੇ ਦਿਨੀ ਮਿਤੀ 27 ਅਗਸਤ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਪਰਿਵਾਰ ਵਲੋਂ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਪੱਗੜੀ ਸਮਾਗਮ 7 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਚੌਧਰੀ ਪੈਲਿਸ ਭੱਦੀ ਰੋਡ ਬਲਾਚੌਰ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਵਰਗੀ ਚੌਧਰੀ ਰਾਮ ਸਰੂਪ ਭੂੰਬਲਾ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਗਈ | ਸਵਰਗੀ ਰਾਮ ਸਰੂਪ ਭੂੰਬਲਾ ਦੇ ਅੰਤਿਮ ਅਰਦਾਸ ਸਮਾਗਮ ਮੌਕੇ ਹਲਕੇ ਦੇ ਸਮਾਜ ਸੇਵੀ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਰਧਾ ਦੇ ਫੁੱਲ ਭੇਟ ਕਰਨਗੇ |