18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-09-2025
ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਰਵਿੰਦਰ ਮੌਦਗਿਲ)-ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਮਸ਼ੇਰ ਸਿੰਘ ਇੰਸਪੈਕਟਰ ਰਿਟਾ. ਦੀ ਅਗਵਾਈ ਹੇਠ ਸਰਹਿੰਦ ਸ਼ਹਿਰ ਵਿਖੇ ਸਥਿਤ ਦਫ਼ਤਰ ਵਿਚ ਹੋਈ | ਜਿਸ ਦੌਰਾਨ ਪੈਨਸ਼ਨਰਜ਼ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਜਥੇਬੰਦੀ ਦੇ ਸਵਰਗੀ ਮੈਂਬਰ ਰਿਟਾ. ਡੀ.ਐਸ.ਪੀ. ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਹੜ੍ਹ ਪੀੜਤਾਂ ਦੇ ਭਲੇ ਲਈ ਅਰਦਾਸ ਉਪਰੰਤ ਉਨ੍ਹਾਂ ਦੀ ਮਦਦ ਲਈ ਸਵੈ ਇੱਛਾ ਨਾਲ ਮਾਇਆ ਇਕੱਤਰ ਕੀਤੀ ਗਈ | ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੇਣ ਬਾਰੇ ਲਾਰਾ ਲੱਪਾ ਲਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਪੈਨਸ਼ਨਰਾਂ ਦੀਆਂ ਮੰਗਾਂ ਵਿਚ ਬਕਾਇਆ ਰਾਸ਼ੀ ਇਕ ਮੁਸ਼ਤ ਦੇਣਾ, ਪੂਰਾ ਡੀ.ਏ, ਛੁੱਟੀਆਂ ਦੇ ਪੈਸੇ ਆਦਿ ਦੇਣਾ, ਪੈਂਡਿੰਗ ਬਿੱਲ ਕਲੀਅਰ ਕਰਨਾ, ਜੀ.ਪੀ.ਫ਼ੰਡ, ਮੈਡੀਕਲ ਬਿੱਲ ਅਤੇ ਗ੍ਰੈਜੂਟੀ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਕਰਨਾ ਜਾਂ ਕੈਸ਼ ਲੈਸ ਸਕੀਮ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਪੈਨਸ਼ਨਰ ਦੇ ਬੱਚਿਆਂ ਲਈ ਨਵੀਂ ਭਰਤੀ ਵਿਚ 5 ਫ਼ੀਸਦੀ ਰਾਖਵਾਂ ਕੋਟਾ ਕਰਨਾ ਸ਼ਾਮਿਲ ਹਨ | ਮੀਟਿੰਗ ਵਿਚ ਸੰਦੇਹਪਾਲ ਸਿੰਘ ਸੀਨੀਅਰ ਵਾਇਸ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਜ਼ੋਗਾ ਸਿੰਘ ਕੈਸ਼ੀਅਰ, ਜਗਦੀਸ਼ ਸਿੰਘ ਬਹੇੜ, ਬਲਵਿੰਦਰ ਸਿੰਘ ਸੰਧੂ, ਮੋਹਨ ਸਿੰਘ ਜਲਬੇੜਾ, ਜੋਗਿੰਦਰ ਸਿੰਘ ਵਿਰਕ, ਫ਼ਤਿਹ ਸਿੰਘ ਨੌਗਾਵਾਂ, ਨਿਰਮਲ ਸਿੰਘ ਬਹੇੜ, ਤਲਵਿੰਦਰ ਸਿੰਘ ਰੁਪਾਲਹੇੜੀ, ਸੁਰਜੀਤ ਸਿੰਘ, ਪਰਮਜੀਤ ਸਿੰਘ ਸੁਪਰਡੈਂਟ, ਗੁਰਦੀਪ ਸਿੰਘ ਅਲੂਣਾ, ਗੁਰਮੀਤ ਸਿੰਘ, ਧਰਮਪਾਲ ਸਿੰਘ ਅਤਾਪੁਰ, ਮਲਕੀਤ ਸਿੰਘ, ਮੇਜਰ ਸਿੰਘ, ਗੁਰਨਾਮ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਲੋਹ ਦੇ ਪਿੰਡ ਮਛਰਾਏ ਖੁਰਦ ਦੀ ਧੀ ਨੇ ਰਚਿਆ ਇਤਿਹਾਸ, ਸੰਦੀਪ ਬਾਜਵਾ ਬਣੀ ਮਿਸਿਜ਼ ਪੰਜਾਬ ਐਮਪਰੈਸ ਅਗਲੀ ਖ਼ਬਰ ਸ੍ਰੀ ਬਾਲਾ ਜੀ ਸ਼ਿਆਮ ਪਰਿਵਾਰ ਦੀ ਮੀਟਿੰਗ
Ad Position 24