14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਯੂਨੀਵਰਸਿਟੀ ਕਾਲਜ ਵਿਖੇ ਐਨ. ਐਸ. ਐਸ. ਅਤੇ ਦਸਵਾਂ ਆਯੁਰਵੈਦਾ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਯੂਥ ਫ਼ਾਰ ਵਿਕਸਿਤ ਭਾਰਤ ਥੀਮ ਤਹਿਤ ਐਨ.ਐਸ.ਐਸ. ਅਤੇ ਆਯੁਰਵੈਦਾ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਕੀਤੀ ਗਈ | ਉਪਰੰਤ ਕਾਲਜ ਪਿ੍ੰਸੀਪਲ ਡਾ. ਵਨੀਤਾ ਗਰਗ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਐਨ.ਐਸ.ਐਸ. ਪ੍ਰੋਗਰਾਮ ਵਿਦਿਆਰਥੀਆਂ ਵਿਚ ਸੇਵਾ ਭਾਵਨਾ, ਜ਼ਿੰਮੇਵਾਰੀ ਅਤੇ ਅਗਵਾਈ ਕਰਨ ਦਾ ਮਾਧਿਅਮ ਬਣਦੇ ਹਨ | ਐੈਨ.ਐਸ.ਐਸ.ਦੇ ਪ੍ਰੋਗਰਾਮ ਅਫ਼ਸਰ ਡਾ. ਰਣਦੀਪ ਕੌਰ, ਡਾ.ਦਲਵੀਰ ਸਿੰਘ, ਸਹਾਇਕ ਪ੍ਰੋਗਰਾਮ ਅਫ਼ਸਰ ਡਾ. ਮਾਲਵਿਕਾ ਖੁਰਾਣਾ ਅਤੇ ਅਸਿਸਟੈਂਟ ਪ੍ਰੋਫੈਸਰ ਅਮਰੀਕ ਸਿੰਘ ਦੀ ਦੇਖ-ਰੇਖ ਵਿਚ ਹੋਏ ਇਸ ਪ੍ਰੋਗਰਾਮ 'ਚ ਪੰਜਾਬੀ ਵਿਭਾਗ ਦੇ ਡਾ. ਜਸਵੀਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਐਨ.ਐਸ.ਐਸ. ਰਾਹੀਂ ਅਸੀਂ ਸਮਾਜ 'ਚ ਬਦਲਾਅ ਲਿਆ ਸਕਦੇ ਹਾਂ ਇਹ ਕੇਵਲ ਕਿਤਾਬੀ ਗਿਆਨ ਨਹੀਂ, ਸਗੋਂ ਜੀਵਨ ਦਾ ਅਸਲੀ ਗਿਆਨ ਦਿੰਦਾ ਹੈ | ਡਾ. ਰਣਦੀਪ ਕੌਰ ਨੇ ਦਸਵੇਂ ਆਯੁਰਵੈਦਾ ਦਿਵਸ ਸੰਬੰਧੀ ਦੱਸਿਆ | ਉਨ੍ਹਾਂ ਕਿਹਾ ਕਿ ਆਯੁਰਵੈਦਾ ਸਰੀਰ, ਮਨ ਅਤੇ ਆਤਮਿਕ ਸੰਤੁਲਨ 'ਤੇ ਕੇਂਦਰਿਤ ਹੁੰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਯੁਰਵੈਦਾ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਲਗਭਗ 120 ਵਲੰਟੀਅਰ ਹਾਜ਼ਰ ਸਨ ਅਤੇ ਵਿਭਾਗ ਵਲੋਂ ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਡਾ.ਦਲਵੀਰ ਸਿੰਘ ਨੇ ਪੋ੍ਰਗਰਾਮ ਵਿਚ ਸ਼ਾਮਿਲ ਸ਼ਖ਼ਸੀਅਤਾਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਅਕਾਲੇ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ
Ad Position 24