13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਵਿੱਖ ਦੀਆਂ ਸਾਹਿਤਕ ਤੇ ਸੱਭਿਆਚਾਰਕ ਨੀਤੀਆਂ ਲਈ ਮਹੱਤਵਪੂਰਨ ਆਧਾਰ ਪ੍ਰਦਾਨ ਕਰ ਸਕਦੇ ਹਨ ਅਜਿਹੇ ਅਧਿਐਨ-ਡਾ. ਜਗਦੀਪ ਸਿੰਘ ਰਾਜਨੀਤੀ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਦੇ ਹਨ ਜ਼ਿਆਦਾਤਰ ਪੰਜਾਬੀ ਲੇਖਕ-ਪੰਜਾਬੀ ਯੂਨੀਵਰਸਿਟੀ ਦਾ ਅਧਿਐਨ

ਪਟਿਆਲਾ, 13 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਹਾਲ ਹੀ ਵਿਚ ਕੀਤੀ ਗਈ ਖੋਜ ਰਾਹੀਂ ਮਾਲਵਾ ਖੇਤਰ ਦੇ ਪੰਜਾਬੀ ਲੇਖਕਾਂ ਦੀ ਸਮਾਜਿਕ, ਆਰਥਿਕ, ਸਾਹਿਤਕ ਅਤੇ ਵਿਚਾਰਧਾਰਾਈ ਸਥਿਤੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਤੱਥ ਉੱਭਰ ਕੇ ਸਾਹਮਣੇ ਆਏ ਹਨ। ਇਹ ਖੋਜ ਪੰਜਾਬੀ ਵਿਭਾਗ ਦੇ ਪ੍ਰੋ.

Ad Position 21
repet_subhas-goyals [Copy P29]
ਉਪ ਕੁਲਪਤੀ ਡਾ. ਜਗਦੀਪ ਸਿੰਘ, ਨਿਗਰਾਨ ਡਾ. ਸੁਰਜੀਤ ਸਿੰਘ, ਖੋਜਾਰਥੀ ਡਾ. ਮਨਜੀਤ ਸਿੰਘ 14-09-2026
ਪਟਿਆਲਾ, 13 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਹਾਲ ਹੀ ਵਿਚ ਕੀਤੀ ਗਈ ਖੋਜ ਰਾਹੀਂ ਮਾਲਵਾ ਖੇਤਰ ਦੇ ਪੰਜਾਬੀ ਲੇਖਕਾਂ ਦੀ ਸਮਾਜਿਕ, ਆਰਥਿਕ, ਸਾਹਿਤਕ ਅਤੇ ਵਿਚਾਰਧਾਰਾਈ ਸਥਿਤੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਤੱਥ ਉੱਭਰ ਕੇ ਸਾਹਮਣੇ ਆਏ ਹਨ। ਇਹ ਖੋਜ ਪੰਜਾਬੀ ਵਿਭਾਗ ਦੇ ਪ੍ਰੋ. ਡਾ. ਸੁਰਜੀਤ ਸਿੰਘ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਮਨਜੀਤ ਸਿੰਘ ਵਲੋਂ ਕੀਤੀ ਗਈ ਹੈ। ਪ੍ਰੋ. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਅਧਿਐਨ ਵਿਚ ਮਾਲਵੇ ਦੇ ਪਟਿਆਲਾ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ 292 ਸਿਰਜਣਾਤਮਕ ਲੇਖਕਾਂ ਅਤੇ ਆਲੋਚਕਾਂ ਨੂੰ ਆਧਾਰ ਬਣਾਉਂਦਿਆਂ ਉਨ੍ਹਾਂ ਦੀ ਸਾਹਿਤਕ ਸਰਗਰਮੀ ਦੇ ਨਾਲ-ਨਾਲ ਸਮਾਜਿਕ ਪਿਛੋਕੜ, ਆਰਥਿਕ ਸਥਿਤੀ, ਵਿਚਾਰਧਾਰਾਈ ਰੁਝਾਨਾਂ ਅਤੇ ਸਾਹਿਤਕ ਸੰਸਥਾਵਾਂ ਨਾਲ ਸੰਬੰਧਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੇਖਕ ਮੁੱਖ ਤੌਰ ਉੱਤੇ ਸ਼ਹਿਰ ਦਾ ਵਸਨੀਕ, ਆਰਥਿਕ ਤੌਰ ਉੱਤੇ ਸੁਰੱਖਿਅਤ, ਸਾਧਨ ਸੰਪੰਨ, ਕਾਰਾਂ, ਏ.ਸੀ., ਕੰਪਿਊਟਰ ਅਤੇ ਇੰਟਰਨੈੱਟ ਵਰਗੀਆਂ ਤਮਾਮ ਸਹੂਲਤਾਂ ਨਾਲ ਲੈਸ ਸੁਖ ਰਹਿਣੀ ਜੀਵਨ ਸ਼ੈਲੀ ਵਾਆ ਅਤੇ ਪੜ੍ਹਿਆ ਲਿਖਿਆ, ਕਈ ਭਾਸ਼ਾਵਾਂ ਦਾ ਗਿਆਤਾ, ਉੱਚ ਜਾਤੀ ਨਾਲ ਸੰਬੰਧਿਤ ਜੱਟ-ਸਿੱਖ ਕਿਸਾਨੀ ਵਿਚੋਂ ਆਉਣ ਵਾਲਾ, ਮਰਦ ਲੇਖਕ ਹੈ ਜਿਹੜਾ ਆਪਣੀ ਭਾਸ਼ਾਈ ਯੋਗਤਾ ਨੂੰ ਹੋਰ ਭਾਸ਼ਾਵਾਂ ਦਾ ਸਾਹਿਤ ਪੜ੍ਹਨ ਦੇ ਲੇਖੇ ਨਹੀਂ ਲਗਾਉਂਦਾ। ਉਹ ਆਪਣੀ ਆਰਥਿਕ ਸੰਪੰਨਤਾ ਦੇ ਆਧਾਰ ਉੱਤੇ ਆਪਣੀਆਂ ਕਿਤਾਬਾਂ ਆਪਣੇ ਵਿੱਤੀ ਸਰੋਤਾਂ ਦੀ ਵਰਤੋਂ ਨਾਲ ਛਪਵਾਉਂਦਾ ਹੈ ਅਤੇ ਉਨ੍ਹਾਂ ਦੇ ਪ੍ਰਚਾਰ ਪ੍ਰਸਾਰ ਲਈ, ਸਾਹਿਤਕ ਸਮਾਜ ਵਿਚ ਪਛਾਣ-ਸਥਾਪਤੀ ਲਈ ਆਪਣੇ ਖ਼ਰਚੇ ਉੱਤੇ ਗੋਸ਼ਟੀਆਂ ਕਰਵਾਉਂਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਅਨੁਸਾਰ ਮਾਲਵੇ ਦੇ ਬਹੁ-ਗਿਣਤੀ ਪੰਜਾਬੀ ਲੇਖਕਾਂ ਦਾ ਵਸੇਬਾ ਸ਼ਹਿਰਾਂ ਵਿਚ ਹੈ, ਪਰ ਉਨ੍ਹਾਂ ਵਿਚੋਂ ਵੱਡੀ ਗਿਣਤੀ ਦਾ ਪਿਛੋਕੜ ਪਿੰਡਾਂ ਨਾਲ ਜੁੜਿਆ ਹੋਇਆ ਹੈ। ਪੰਜਾਬੀ ਸਾਹਿਤ ਦਾ ਜ਼ਿਆਦਾ ਰੁਝਾਨ ਪੇਂਡੂ ਧਰਾਤਲ ਦੀ ਪੇਸ਼ਕਾਰੀ ਹੈ ਪਰ ਲੇਖਕਾਂ ਦੀ ਜ਼ਿੰਦਗੀ ਵਿਚੋਂ ਪਿੰਡ ਦੀ ਜ਼ਿੰਦਗੀ ਦਾ ਸਿੱਧਾ ਤੇ ਫ਼ੌਰੀ ਤਜਰਬਾ ਮਨਫ਼ੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਜ਼ਿਆਦਾਤਰ ਲੇਖਕ ਹੋਰਨਾਂ ਜ਼ਿਲ੍ਹਿਆਂ, ਵਿਸ਼ੇਸ਼ ਤੌਰ ’ਤੇ ਮਾਲਵੇ ਦੇ ਹੀ ਖੇਤਰਾਂ ਤੋਂ ਪਰਵਾਸ ਕਰ ਕੇ ਆਏ ਹਨ, ਜਿਸ ਦਾ ਮੁੱਖ ਕਾਰਨ ਉਚੇਰੀ ਪੜ੍ਹਾਈ ਅਤੇ ਰੁਜ਼ਗਾਰ ਦੇ ਮੌਕੇ ਹਨ। ਉਨ੍ਹਾਂ ਦੱਸਿਆ ਕਿ ਰਾਜਨੀਤਕ ਪੱਖ ਤੋਂ ਵੀ ਲੇਖਕਾਂ ਦੀ ਸਥਿਤੀ ਦਿਲਚਸਪ ਹੈ। ਪੰਜਾਬੀ ਲੇਖਕ ਰਾਜਨੀਤੀ ਵਿਚ ਬਹੁਤ ਘੱਟ ਦਿਲਚਸਪੀ/ਸ਼ਮੂਲੀਅਤ ਰੱਖਦੇ ਹਨ। ਜ਼ਿਆਦਾਤਰ ਲੇਖਕ ਰਾਜਨੀਤੀ ਨੂੰ ਭੈੜੀ ਚੀਜ਼ ਮੰਨ ਕੇ ਇਸ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਖੋਜਾਰਥੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਾਹਿਤਕ ਖੇਤਰ ਵਿਚ ਨੌਜਵਾਨ ਲੇਖਕਾਂ ਦੀ ਸ਼ਮੂਲੀਅਤ ਬਹੁਤ ਘੱਟ ਹੈ। ਤਿੰਨਾਂ ਜ਼ਿਲ੍ਹਿਆਂ ਵਿਚ 45 ਸਾਲ ਤੋਂ ਉੱਪਰ ਉਮਰ ਵਾਲੇ 79 ਫ਼ੀਸਦੀ ਲੇਖਕ ਹਨ, ਜਦਕਿ 45 ਸਾਲ ਤੱਕ ਦੀ ਉਮਰ ਦੇ ਮਹਿਜ਼ 21 ਫ਼ੀਸਦੀ ਲੇਖਕ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਖੋਜ ਦਾ ਮਹੱਤਵਪੂਰਨ ਪੱਖ ਇਹ ਹੈ ਕਿ ਇਹ ਪੰਜਾਬੀ ਲੇਖਕ ਨੂੰ ਕੇਵਲ ਉਸ ਦੀ ਰਚਨਾ ਦੇ ਆਧਾਰ ’ਤੇ ਨਹੀਂ, ਸਗੋਂ ਉਸਦੇ ਸਮਾਜਿਕ ਪਿਛੋਕੜ, ਆਰਥਿਕ ਸਥਿਤੀ, ਵਿਚਾਰਧਾਰਾ, ਰਾਜਨੀਤਕ ਪਹੁੰਚ, ਜੀਵਨ-ਵਿਹਾਰ ਅਤੇ ਸਾਹਿਤਕ ਸੰਸਥਾਵਾਂ ਨਾਲ ਸੰਬੰਧਾਂ ਦੇ ਸਮੁੱਚੇ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਅਜਿਹੇ ਅਧਿਐਨ ਨਾ ਕੇਵਲ ਪੰਜਾਬੀ ਸਾਹਿਤਕ ਸਮਾਜ ਦੀ ਮੌਜੂਦਾ ਸਥਿਤੀ ਨੂੰ ਸਮਝਣ ਵਿਚ ਸਹਾਈ ਹੁੰਦੇ ਹਨ, ਸਗੋਂ ਭਵਿੱਖ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਨੀਤੀਆਂ ਅਤੇ ਸੰਸਥਾਗਤ ਕਾਰਜ-ਪ੍ਰਣਾਲੀ ਲਈ ਵੀ ਮਹੱਤਵਪੂਰਨ ਆਧਾਰ ਪ੍ਰਦਾਨ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਯੂਰੋਲੋਜੀ ਤੇ ਗੈਸਟਰੋ ਨਾਲ ਸਬੰਧਿਤ ਸਮੱਸਿਆਵਾਂ ਲਈ ਮੁਫ਼ਤ ਮੈਡੀਕਲ ਕੈਂਪ ਦੌਰਾਨ 122 ਲੋਕਾਂ ਦੀ ਕੀਤੀ ਸਿਹਤ ਜਾਂਚ ਅਗਲੀ ਖ਼ਬਰ ਸਨਾਤਮ ਧਰਮ ਮਹਾਵੀਰ ਦਲ ਨਾਭਾ ਦੀ ਨਵੀਂ ਟੀਮ ਦਾ ਗਠਨ
Ad Position 24