ਯੂਰੋਲੋਜੀ ਤੇ ਗੈਸਟਰੋ ਨਾਲ ਸਬੰਧਿਤ ਸਮੱਸਿਆਵਾਂ ਲਈ ਮੁਫ਼ਤ ਮੈਡੀਕਲ ਕੈਂਪ ਦੌਰਾਨ 122 ਲੋਕਾਂ ਦੀ ਕੀਤੀ ਸਿਹਤ ਜਾਂਚ
ਮੰਡੀ ਗੋਬਿੰਦਗੜ੍ਹ, 13 ਸਤੰਬਰ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਅਤੇ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਰਾਮ ਭਵਨ, ਜੀ. ਟੀ.
ਮੰਡੀ ਗੋਬਿੰਦਗੜ੍ਹ, 13 ਸਤੰਬਰ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਅਤੇ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਰਾਮ ਭਵਨ, ਜੀ.ਟੀ. ਰੋਡ ਵਿਖੇ ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਯੂਰੋਲੋਜੀ ਅਤੇ ਗੈਸਟਰੋ ਨਾਲ ਸਬੰਧਿਤ ਸਮੱਸਿਆਵਾਂ ਸਬੰਧੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਦੌਰਾਨ 122 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਮਾਹਿਰ ਡਾਕਟਰਾਂ ਵਲੋਂ ਲੋੜੀਂਦੀ ਡਾਕਟਰੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਪੇਟ ਨਾਲ ਸਬੰਧਿਤ ਵੱਖ-ਵੱਖ ਲੈਬ ਟੈੱਸਟ ਵੀ ਮੁਫ਼ਤ ਕੀਤੇ ਗਏ। ਇਸ ਮੌਕੇ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਫੋਰਟਿਸ ਹਸਪਤਾਲ ਮੋਹਾਲੀ ਤੋਂ ਡਾ. ਰੋਹਿਤ ਧਡਵਾਲ, ਸੀਨੀਅਰ ਕੰਸਲਟੈਂਟ ਯੂਰੋਲੋਜੀ ਅਤੇ ਡਾ. ਅਰਨਵ ਅਗਰਵਾਲ ਕੰਸਲਟੈਂਟ ਗੈਸਟ ਰੋਐਂਟਰੌਲੋਜੀ ਸਮੇਤ ਅੱਠ ਮੈਂਬਰੀ ਡਾਕਟਰੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਡਾ. ਰੋਹਿਤ ਧਡਵਾਲ ਨੇ ਯੂਰੋਲੋਜੀਕਲ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਮੇਂ ਸਿਰ ਜਾਂਚ ਕਰਵਾਉਣ ਨਾਲ ਕਈ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਲੋੜੀਂਦੀ ਮਾਤਰਾ ਵਿਚ ਪਾਣੀ ਪੀਣ, ਖ਼ੁਰਾਕ ਸਬੰਧੀ ਸਾਵਧਾਨੀਆਂ ਵਰਤਣ ਅਤੇ ਅਸਾਧਾਰਨ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ। ਕਲੱਬ ਦੇ ਪੀ.ਆਰ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਲਾਇਨਜ਼ ਕਲੱਬ ਪਿਛਲੇ 52 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਪ੍ਰਧਾਨ ਸੰਚਿਤ ਸਿੰਗਲਾ ਨੇ ਕਿਹਾ ਕਿ ਕਲੱਬ ਦਾ ਉਦੇਸ਼ ‘ਅਸੀਂ ਸੇਵਾ ਕਰਦੇ ਹਾਂ’ ਦੀ ਭਾਵਨਾ ਤਹਿਤ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਨੇ ਡਾਕਟਰਾਂ, ਕਲੱਬ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੋਆਰਡੀਨੇਟਰ ਰਵੀਸ਼ ਗੁਪਤਾ, ਪ੍ਰੋਜੈਕਟ ਚੇਅਰਮੈਨ ਸੁਮਿਤ ਗਰਗ, ਸਹਿ-ਚੇਅਰਮੈਨ ਸੰਜੀਵ ਵਰਮਾ, ਕੁਲਦੀਪ ਸ਼ਰਮਾ, ਸਕੱਤਰ ਓ.ਪੀ. ਵਰਮਾ, ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ ਤੋਂ ਇਲਾਵਾ ਰਾਜੇਸ਼ ਬੱਸੀ, ਅਨੀਤ ਮਿੱਤਲ, ਦਿਨੇਸ਼ ਸਿੰਘ, ਕਮਲ ਸਿੰਘੀ, ਕਮਲ ਗੁਪਤਾ, ਸੰਜੀਵ ਕੁਮਾਰ, ਦੀਪਕ ਖੁੱਲਰ, ਸੱਜਣ ਗੋਇਲ, ਯੁਗਲ ਕਿਸ਼ੋਰ, ਅੰਕੁਰ ਕੌਸ਼ਲ, ਜਤਿੰਦਰ ਅਰੋੜਾ, ਵਰਿੰਦਰ ਸ਼ੁਕਲਾ, ਧੀਰਜ ਸਿੰਘੀ, ਵਿਸ਼ਾਲ ਸ਼ਾਹੀ, ਆਈ.ਪੀ.ਐੱਸ. ਕੋਛੜ, ਜਗਦੀਪ ਸਿੰਘ ਮੀਤ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।