21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕੋਰਡੀਆ ਸੰਸਥਾਨ ਵਿਖੇ ਦੀਪ ਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਸੰਘੋਲ, 19 ਅਕਤੂਬਰ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਦੀਪ ਉਤਸਵ ਗਲੋਬਲ ਇੰਡੀਅਨ ਆਰਗਨਾਈਜ਼ੇਸ਼ਨ (ਜੀਓ) ਦੇ ਸਹਿਯੋਗ ਨਾਲ ਮਨਾਇਆ ਗਿਆ | ਕੋਰਡੀਆ ਸੰਸਥਾ ਤੇ ਜੀਓ ਦੇ ਚੇਅਰਮੈਨ ਲਾਰਡ ਦਿਲਜੀਤ ਸਿੰਘ ਰਾਣਾ, ਕਾਰਜਕਾਰੀ ਟਰੱਸਟੀ ਤੇ ਜੀਓ ਐਜੂਕੇਸ਼ਨ ਕਾਊਾਸਿਲ ਦੇ ਚੇਅਰਮੈਨ ਡਾ. ਉਰਮਿਲ ਵਰਮਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਬੁਰਾਈ ਨੂੰ ਜੀਵਨ ਵਿਚੋਂ ਕੱਢ ਕੇ ਸਚਾਈ ਅਤੇ ਅਛਾਈ ਨੂੰ ਅਪਣਾਉਣ ਦੀ ਗੱਲ 'ਤੇ ਜ਼ੋਰ ਦਿੱਤਾ | ਐੱਸ.ਡੀ.ਐੱਮ. ਮਨਰੀਤ ਰਾਣਾ ਖਮਾਣੋਂ ਨੇ ਮੁੱਖ ਮਹਿਮਾਨ ਦੇ ਤੌਰ ਇਸ ਉਤਸਵ ਦਾ ਉਦਘਾਟਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੁੰਦਰ ਵਾਤਾਵਰਨ ਲਈ ਚੰਗੀ ਸੋਚ ਤੇ ਆਪਸੀ ਭਾਈਚਾਰੇ ਦੀ ਰੌਸ਼ਨੀ ਕਰਨ 'ਤੇ ਜ਼ੋਰ ਦਿੱਤਾ | ਦੀਵਾਲੀ ਮੌਕੇ ਕੋਰਡੀਆ ਸੰਸਥਾਨ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਅਤੇ ਮਨੋਰੰਜਨ ਤੇ ਖਾਣ ਪੀਣ ਦੇ ਸਟਾਲ ਲਗਾਏ ਗਏ | ਵਿਦਿਆਰਥੀਆਂ ਨੇ ਦਿਨ ਭਰ ਰੰਗਾਰੰਗ ਸੰਸਕਿ੍ਤਕ ਪੋ੍ਰਗਰਾਮ ਪੇਸ਼ ਕੀਤਾ | ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਖਮਾਣੋਂ ਤੇ ਫ਼ਤਹਿਗੜ੍ਹ ਸਾਹਿਬ ਇੰਟੈਲੀਜੈਂਸ ਦੇ ਉਪ ਕਪਤਾਨ ਪੁਲਿਸ ਰਮਿੰਦਰ ਸਿੰਘ ਕਾਹਲੋਂ ਅਤੇ ਰਾਜੇਸ਼ ਕੁਮਾਰ ਸੱਦੀ ਸਨ | ਜਿਨ੍ਹਾਂ ਨੇ ਲੱਕੀ ਡਰਾਅ ਦੇ ਜੇਤੂਆਂ ਨੂੰ ਇਨਾਮ ਪ੍ਰਦਾਨ ਕੀਤੇ | ਇਸ ਮੌਕੇ ਪਿ੍ੰਸੀਪਲ ਡਾ. ਰਵੀ ਪ੍ਰਕਾਸ਼ ਮਿਸ਼ਰਾ, ਡਾ. ਜਯੋਤੀ ਸ਼ਰਮਾ, ਐਸ.ਐਸ. ਬਰਾੜ ਅਤੇ ਸਮੂਹ ਸਟਾਫ਼ ਮੌਜੂਦ ਰਿਹਾ | ਇਸ ਮੌਕੇ 'ਤੇ ਵਰਿੰਦਰਜੀਤ ਸਿੰਘ ਨਾਗਰਾ ਟ੍ਰੈਫ਼ਿਕ ਇੰਚਾਰਜ ਖਮਾਣੋਂ, ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਡਾ. ਨਰੇਸ਼ ਚੌਹਾਨ ਅਤੇ ਹੋਰ ਪਤਵੰਤੇ ਸੱਜਣਾਂ ਨੇ ਆਪਣੀ ਹਾਜ਼ਰੀ ਲਗਵਾਈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵਲੋਂ ਕੈਰੀਅਰ ਵਾਧੇ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ-ਡਾ. ਸੁਮਿਤ ਸਿੰਘ ਅਗਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ 'ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24