21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੇਸ਼ ਭਗਤ ਯੂਨੀਵਰਸਿਟੀ 'ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਅਮਲੋਹ, 19 ਅਕਤੂਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੀ ਸਿੱਖਿਆ ਫੈਕਲਟੀ ਵਲੋਂ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਬਹੁਤ ਉਤਸ਼ਾਹ, ਰਚਨਾਤਮਿਕਤਾ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਰੰਗੋਲੀ ਬਣਾਉਣਾ, ਪੋਸਟਰ ਬਣਾਉਣਾ, ਸਲੋਗਨ ਲਿਖਣਾ, ਮੋਮਬੱਤੀ ਸਜਾਵਟ, ਮਹਿੰਦੀ, ਦੀਵਾ ਸਜਾਵਟ ਅਤੇ ਕਲਾਸ-ਰੂਮ ਸਜਾਵਟ ਸਮੇਤ ਕਈ ਦਿਲਚਸਪ ਮੁਕਾਬਲਿਆਂ ਵਿਚ ਹਿੱਸਾ ਲਿਆ | ਹਰੇਕ ਪ੍ਰੋਗਰਾਮ ਨੇ ਵਿਦਿਆਰਥੀਆਂ ਦੀ ਕਲਾਤਮਿਕ ਪ੍ਰਤਿਭਾ ਅਤੇ ਤਿਉਹਾਰੀ ਭਾਵਨਾ ਦਾ ਪ੍ਰਦਰਸ਼ਨ ਕੀਤਾ | ਇਸ ਸਮਾਗਮ ਦੌਰਾਨ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਦੀਵਾਲੀ ਦੀਆਂ ਸਾਰਿਆਂ ਨੂੰ ਖ਼ੁਸ਼ੀ ਤੇ ਖ਼ੁਸ਼ਹਾਲੀ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਸਿੱਖਿਆ ਫੈਕਲਟੀ ਦੇ ਡਾਇਰੈਕਟਰ ਡਾ. ਪ੍ਰੇਸ਼ਿਓਸ ਨੇ ਭਾਗੀਦਾਰਾਂ ਦੀ ਸਿਰਜਣਾਤਮਿਕਤਾ ਅਤੇ ਯਤਨਾਂ ਦੀ ਸ਼ਲਾਘਾ ਕੀਤੀ, ਵਿਦਿਆਰਥੀਆਂ ਨੂੰ ਆਪਣੀ ਕਲਾਤਮਕ ਸਮਰੱਥਾ ਦੀ ਖੋਜ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ | ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ ਵਿਚ ਰੰਗੋਲੀ ਬਣਾਉਣਾ ਦਾ ਪਹਿਲਾ ਇਨਾਮ ਨੀਤੂ ਅਤੇ ਦੂਜਾ ਵੀਰ ਕੌਰ ਨੇ ਪ੍ਰਾਪਤ ਕੀਤਾ | ਸਲੋਗਨ ਲਿਖਣ 'ਚ ਪਹਿਲਾ ਇਨਾਮ ਸਿਮਰਨ ਕੌਰ, ਮੋਮਬੱਤੀ ਸਜਾਵਟ 'ਚ ਪਹਿਲਾ ਇਨਾਮ ਸੁਖਦੀਪ ਕੌਰ ਤੇ ਦੂਜਾ ਇਨਾਮ ਸੁਮਨ ਕੁਮਾਰੀ, ਮਹਿੰਦੀ ਮੁਕਾਬਲੇ 'ਚ ਪਹਿਲਾ ਇਨਾਮ ਕਰਨ, ਦੀਆ ਸਜਾਵਟ 'ਚ ਪਹਿਲਾ ਇਨਾਮ ਹਰਪ੍ਰੀਤ ਕੌਰ ਤੇ ਦੂਜਾ ਇਨਾਮ ਮਹਿਕ ਨੇ ਪ੍ਰਾਪਤ ਕੀਤਾ | ਕਲਾਸ-ਰੂਮ ਸਜਾਵਟ ਵਿਚ ਹਰਪ੍ਰੀਤ ਕੌਰ ਨੇ ਪਹਿਲਾ ਇਨਾਮ ਜਿੱਤਿਆ |
Ad Position 22
No active advertisement
ਪਿਛਲੀ ਖ਼ਬਰ ਕੋਰਡੀਆ ਸੰਸਥਾਨ ਵਿਖੇ ਦੀਪ ਉਤਸਵ ਮਨਾਇਆ ਅਗਲੀ ਖ਼ਬਰ ਵਿਧਾਇਕ ਰਾਏ ਨੇ ਸ਼ਹਿਰ ਵਾਸੀਆਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਕੀਤੀਆਂ ਸਾਂਝੀਆਂ
Ad Position 24