21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਵਿਸ਼ਵ ਯੂਨੀਵਰਸਿਟੀ ਵਿਖੇ ਹਰੀ ਦੀਵਾਲੀ ਮਨਾਉਣ ਦੇ ਵਿਸ਼ੇ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 20-10-2025
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਹਰੀ ਦੀਵਾਲੀ ਮਨਾਉਣ ਸੰਬੰਧੀ ਪ੍ਰੇਰਿਤ ਕਰਨ ਲਈ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ | ਵਿਭਾਗ ਦੇ ਮੁਖੀ ਡਾ. ਅੰਕਦੀਪ ਕੌਰ ਅਟਵਾਲ ਨੇ ਕਿਹਾ ਕਿ ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਤੇ ਫੈਕਲਟੀ ਨੂੰ ਕੁਦਰਤ ਅਤੇ ਮਨੁੱਖੀ ਹਮਦਰਦੀ ਦੀ ਭਾਵਨਾ ਨਾਲ ਇਕਸੁਰਤਾ ਵਿਚ ਰੌਸ਼ਨੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਪ੍ਰੇਰਿਤ ਕਰਨਾ ਸੀ | ਵਿਭਾਗ ਦੇ ਸਹਾਇਕ ਪ੍ਰੋਫੈਸਰ ਜਸਪ੍ਰੀਤ ਕੌਰ ਨੇ ਮਹਿਮਾਨ ਬੁਲਾਰੇ ਡਾ. ਜਸਪ੍ਰੀਤ ਕੌਰ ਢਿੱਲੋਂ ਮੁਖੀ ਖੇਤੀਬਾੜੀ ਵਿਭਾਗ ਦਾ ਨਿੱਘਾ ਸਵਾਗਤ ਕੀਤਾ | ਆਪਣੇ ਸੰਬੋਧਨ ਵਿਚ ਡਾ. ਢਿੱਲੋਂ ਨੇ ਦੀਵਾਲੀ ਦੇ ਇਤਿਹਾਸਕ ਤੇ ਅਧਿਆਤਮਿਕ ਮਹੱਤਵ ਬਾਰੇ ਗੱਲ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਤਿਉਹਾਰ ਨਾ ਸਿਰਫ਼ ਹਨੇਰੇ 'ਤੇ ਰੌਸ਼ਨੀ ਦਾ ਜਸ਼ਨ ਹੈ, ਸਗੋਂ ਦਇਆ, ਨਿਆਂ ਅਤੇ ਧਾਰਮਿਕਤਾ ਦੇ ਵਿਸ਼ਵ-ਵਿਆਪੀ ਮੁੱਲਾਂ ਦੀ ਪੁਸ਼ਟੀ ਵੀ ਹੈ | ਉਨ੍ਹਾਂ ਭਾਗੀਦਾਰਾਂ ਨੂੰ ਆਧੁਨਿਕ ਜਸ਼ਨਾਂ ਦੇ ਵਾਤਾਵਰਨ ਪ੍ਰਭਾਵ ਬਾਰੇ ਸੰਵੇਦਨਸ਼ੀਲ ਬਣਾਇਆ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ | ਜਿਵੇਂ ਕਿ ਹਰੇ ਪਟਾਕਿਆਂ ਦੀ ਵਰਤੋਂ ਕਰਨਾ, ਹੱਥ ਨਾਲ ਬਣੇ ਅਤੇ ਬਾਇਓ ਡੀਗ੍ਰੇਡੇਬਲ ਸਜਾਵਟੀ ਵਸਤੂਆਂ ਦੀ ਚੋਣ ਕਰਨਾ, ਘਰ ਵਿਚ ਮਠਿਆਈਆਂ ਤਿਆਰ ਕਰਨਾ, ਵਾਤਾਵਰਨ ਦੀ ਸੰਭਾਲ ਪ੍ਰਤੀ ਰੁੱਖ ਲਗਾਉਣੇ ਆਦਿ 'ਤੇ ਚਰਚਾ ਕੀਤੀ | ਅੰਤ ਵਿਚ ਵਿਦਿਆਰਥੀਆਂ ਨੇ ਵੀ ਵਿਚਾਰ ਸਾਂਝੇ ਕੀਤੇ ਕਿ ਕਿਵੇਂ ਛੋਟੇ, ਸੁਚੇਤ ਵਿਕਲਪ ਵਾਤਾਵਰਨ ਸੰਭਾਲ ਵਿਚ ਮਹੱਤਵਪੂਰਨ ਫ਼ਰਕ ਲਿਆ ਸਕਦੇ ਹਨ | ਇਸ ਮੌਕੇ 'ਤੇ ਡਾ. ਬਲਜੀਤ ਕੌਰ ਸਹਾਇਕ ਪ੍ਰੋਫੈਸਰ ਨੇ ਰਸਮੀ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਖਮਾਣੋਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐੱਸ. ਐੱਸ. ਐੱਫ. ਨੇ 'ਹੌਲੀ ਚਲੋ' ਮੁਹਿੰਮ ਤਹਿਤ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ
Ad Position 24