22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡ ਮੰਡੌਰ ਦੇ ਸਕੂਲ ਆਫ ਐਮੀਨੈਂਸ ਵਿਖੇ ਮਨਾਇਆ ਗਿਆ ਏਕਤਾ ਦਿਵਸ <br/>

Ad Position 21
No active advertisement
ਅਜੀਤ ਡੈਸਕ 02-11-2025
ਨਾਭਾ, 1 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨੇੜਲੇ ਪਿੰਡ ਮੰਡੌਰ ਸਥਿਤ ਸਕੂਲ ਆਫ ਐਮੀਨੈਂਸ ਵਿਖੇ ਪਿ੍ੰਸੀਪਲ ਜਸਪਾਲ ਸਿੰਘ ਦੀ ਅਗਵਾਈ ਵਿਚ ਏਕਤਾ ਦਿਵਸ ਮਨਾਇਆ ਗਿਆ | ਭਾਰਤ ਦੇ ਲੋਹ ਪੁਰਸ਼ ਅਤੇ ਆਇਰਨ ਮੈਨ ਸ੍ਰੀ ਬੱਲਵ ਭਾਈ ਪਟੇਲ ਦੇ 150ਵੇਂ ਜਨਮ ਦਿਵਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਵਲੋਂ ਸ੍ਰੀ ਬੱਲਵ ਭਾਈ ਪਟੇਲ ਜੀ ਦੇ ਜੀਵਨ ਤੇ ਚਾਨਣਾ ਪਾਇਆ | ਉਹਨਾਂ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ | ਸਕੂਲ ਪਿ੍ੰਸੀਪਲ ਜਸਪਾਲ ਸਿੰਘ ਦੀ ਅਗਵਾਈ ਵਿਚ ਵਿਕਸਿਤ ਭਾਰਤ ਬਿਲਡਾਥਾਨ ਵਿਚ ਗਿਆਰਵੀਂ ਕਾਮਰਸ ਦੇ ਵਿਦਿਆਰਥੀ ਲਵਪ੍ਰੀਤ ਕੌਰ, ਸਾਹਿਬਦੀਪ ਕੌਰ, ਰਵਨੀਤ ਕੌਰ, ਗਗਨਦੀਪ ਕੌਰ, ਹਰਜੋਤ ਸਿੰਘ ਤੇ ਸੁਖਜੋਤ ਕੌਰ ਨੇ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਆਇਡੀਆ ਸਬਮਿਟ ਕਰਨ ਲਈ ਭਾਰਤ ਸਰਕਾਰ ਵੱਲੋਂ ਭੇਜੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ ਤਾਂ ਜੋ ਉਹ ਭਵਿੱਖ ਵਿਚ ਵਿਕਸਿਤ ਭਾਰਤ ਦੇ ਨਿਰਮਾਤਾ ਬਣ ਸਕਣ | ਇਸ ਮੌਕੇ ਪ੍ਰੋਜੈਕਟ ਇੰਚਾਰਜ ਲੋਕ: ਯਾਦਵਿੰਦਰਪਾਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਚਾਰ ਥੰਮਾਂ ਲੋਕਲ ਫਾਰ ਬੋਕਲ, ਸਵਦੇਸ਼ੀ, ਆਤਮ ਨਿਰਭਰ, ਸਮਰਿੱਧ ਭਾਰਤ ਤੇ ਆਧਾਰਿਤ ਹੈ ਅਤੇ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਮੱਸਿਆਵਾਂ ਦਾ ਹੱਲ ਕਰਨ, ਉੱਦਮਤਾ ਦੀ ਸੋਚ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਰਾਣੀ ਕਲੱਬ 'ਚ ਘਸਮਾਨ ਜਾਰੀ, ਮੈਨੇਜਮੈਂਟ ਸਭ ਕੁਝ ਆਰ.ਓ.ਸੀ. ਦੇ ਨਿਯਮਾਂ ਅਨੁਸਾਰ ਕਰ ਰਹੀ : ਦੀਪਕ ਕੰਪਾਨੀ ਅਗਲੀ ਖ਼ਬਰ ਸਦਰ ਸਮਾਣਾ ਪੁਲਿਸ ਵਲੋਂ ਪਰਾਲੀ ਸਾੜਨ ਦੇ ਤਿੰਨ ਮੁਕੱਦਮੇ ਦਰਜ
Ad Position 24