ਮਹਾਰਾਣੀ ਕਲੱਬ 'ਚ ਘਸਮਾਨ ਜਾਰੀ, ਮੈਨੇਜਮੈਂਟ ਸਭ ਕੁਝ ਆਰ.ਓ.ਸੀ. ਦੇ ਨਿਯਮਾਂ ਅਨੁਸਾਰ ਕਰ ਰਹੀ : ਦੀਪਕ ਕੰਪਾਨੀ
ਅਜੀਤ ਡੈਸਕ
02-11-2025
ਅੱਜ ਦੀ ਮੀਟਿੰਗ ਵਿਚ ਮੀਤ ਪ੍ਰਧਾਨ ਵਿਕਾਸ ਪੁਰੀ, ਖ਼ਜ਼ਾਨਚੀ ਸੰਚਿਤ ਬਾਂਸਲ, ਜਤਿਨ ਗੋਇਲ, ਰਾਹੁਲ ਮਹਿਲਾ, ਵਿਕਰਮ ਸਿੰਘ, ਪ੍ਰਦੀਪ ਸਿੰਗਲਾ, ਡਾ. ਅੰਸ਼ੁਮਨ ਖਰਬੰਦਾ, ਨਿਧੀ ਬਾਂਸਲ ਵੀ ਸ਼ਾਮਲ ਸਨ¢ ਦੀਪਕ ਕੰਪਾਨੀ ਅਤੇ ਵਿਕਾਸ ਪੁਰੀ ਨੇ ਆਖਿਆ ਕਿ ਕਿੰਨੀ ਡਾ. ਸੁਖਦੀਪ ਸਿੰਘ ਬੋਪਾਰਾਏ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ¢ ਉਨ੍ਹਾਂ ਆਖਿਆ ਕਿ ਇਕਲੀ 12 ਮੈਂਬਰੀ ਮੈਨੇਜਮੈਂਟ ਨਹੀਂ ਸਗੋਂ 2900 ਮੈਂਬਰਾਂ ਦਾ ਇਹ ਪਰਿਵਾਰ ਹੈ¢ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਖਜਾਨਚੀ ਸੰਚਿਤ ਬਾਂਸਲ, ਜਤਿਨ ਗੋਇਲ, ਰਾਹੁਲ ਮਹਿਲਾ, ਵਿਕਰਮ ਸਿੰਘ, ਪ੍ਰਦੀਪ ਸਿੰਗਲਾ, ਡਾ. ਅੰਸ਼ੁਮਨ ਖਰਬੰਦਾ, ਨਿਧੀ ਬਾਂਸਲ ਨੇ ਇਕਜੁਟ ਹੋ ਕੇ ਕਿਹਾ ਕਿ ਕਲੱਬ ਵਿਚ ਕੋਈ ਵੀ ਕੰਮ ਆਰ.ਓ.ਸੀ. ਦੇ ਨਿਯਮਾਂ ਤੋਂ ਬਿਨਾਂ ਨਹੀਂ ਕੀਤਾ ਜਾ ਰਿਹਾ¢ ਆਰ.ਜੇ.ਐਮ.ਸੀ. ਦੇ ਪ੍ਰਧਾਨ ਦੀਪਕ ਕੰਪਾਨੀ, ਵਿਕਾਸ ਪੁਰੀ ਤੇ ਹੋਰ ਮੈਬਰਾਂ ਨੇ ਆਖਿਆ ਕਿ ਡਾ. ਸੁਖਦੀਪ ਸਿੰਘ ਬੋਪਾਰਾਏ ਸਾਡੇ ਪਰਿਵਾਰ ਦੇ ਮੈਂਬਰ ਹਨ¢ ਅਸੀਂ ਅੱਜ ਦੀ 9 ਮੈਬਰ ਦੇ ਡਾਇਰੈਕਟਰ ਦੀ ਮੀਟਿੰਗ ਵਿਚ ਵੀ ਉਨ੍ਹਾਂ ਦਾ ਅਸਤੀਫਾ ਮੰਜੂਰ ਨਹੀਂ ਕੀਤਾ ਤੇ ਉਨ੍ਹਾਂ ਨੂੰ ਮੁੜ ਬੇਨਤੀ ਕੀਤੀ ਹੈ ਕਿ ਇਸ ਉਪਰ ਵਿਚਾਰ ਕਰਨ ਪਰ ਹੈਰਾਨੀ ਹੈ ਕਿ ਉਹ ਕੁਝ ਬੇਤੁਕੇ ਦੋਸ਼ ਲਗਾ ਰਹੇ ਹਨ, ਜੋਕਿ ਬਿਲਕੁਲ ਗਲਤ ਹਨ¢