23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮੰਡੀ ਗੋਬਿੰਦਗੜ੍ਹ 'ਚ ਕਾਂਗਰਸ ਹੋਰ ਵੀ ਮਜ਼ਬੂਤ ਹੋ ਰਹੀ ਹੈ- ਕਾਕਾ ਰਣਦੀਪ ਸਿੰਘ

Ad Position 21
No active advertisement
ਅਜੀਤ ਡੈਸਕ 03-11-2025
ਮੰਡੀ ਗੋਬਿੰਦਗੜ੍ਹ, 2 ਨਵੰਬਰ (ਇਕਬਾਲਦੀਪ ਸੰਧੂ)-ਹਲਕਾ ਅਮਲੋਹ ਕਾਂਗਰਸ ਦਾ ਗੜ੍ਹ ਰਿਹਾ ਹੈ, ਜੋ ਹੁਣ ਹੋਰ ਵੀ ਕਾਂਗਰਸ ਦੀ ਮਜ਼ਬੂਤੀ ਵੱਲ ਵੱਧ ਰਿਹਾ ਹੈ | ਇਹੀ ਕਾਰਨ ਹੈ ਲੋਕ ਹੁਣ ਸਮਝ ਚੁੱਕੇ ਹਨ ਕਿ ਜੇਕਰ ਇੰਡਸਟਰੀ ਨੂੰ ਫਿਰ ਤੋਂ ਲੀਹਾਂ 'ਤੇ ਲਿਆਉਣਾ ਹੈ ਤਾਂ ਮੁੜ ਕਾਂਗਰਸ ਸਰਕਾਰ ਜ਼ਰੂਰੀ ਹੈ | ਇਹ ਗੱਲ ਇੱਥੋਂ ਦੇ ਅਰੋੜਾ ਪਰਿਵਾਰ ਵਲੋਂ ਰੱਖੇ ਇਕ ਸਮਾਰੋਹ ਵਿਚ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਹੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸਿਰਫ਼ ਝੂਠ ਬੋਲ ਕੇ ਸੱਤਾ ਵਿਚ ਇਕ ਵਾਰ ਤਾਂ ਕਾਬਿਜ਼ ਹੋ ਗਈ ਪਰ ਹੁਣ ਇਸ ਵਾਰ ਲੋਕ ਦੁਖੀ ਹਨ ਜੋ ਇਸ ਨੂੰ ਸੱਤਾ ਤੋਂ ਲਾਂਭੇ ਕਰਨਗੇ | ਇਸ ਮੌਕੇ ਭਗਵਾਨ ਦਾਸ ਪੱਪੂ, ਪਵਨ ਅਰੋੜਾ, ਰਮਨ ਅਰੋੜਾ, ਮਨੋਜ ਅਰੋੜਾ, ਸੋਮਨਾਥ ਅਰੋੜਾ, ਰਾਮ ਸਰੂਪ ਅਰੋੜਾ, ਸੁਨੀਲ ਅਰੋੜਾ, ਸੰਜੀਵ ਅਰੋੜਾ, ਪਰਵੀਨ ਅਰੋੜਾ, ਸਚਿਨ ਅਰੋੜਾ, ਜਗਦੀਸ਼ ਗੁਲ੍ਹਾਟੀ, ਵਿਨੋਦ ਚਾਵਲਾ, ਜਗਦੀਸ਼ ਜੱਗੀ, ਰਾਜੀਵ ਤਲਵਾਰ, ਮਾਰੂਤ, ਤਲਵਾੜ, ਪਰਦੀਪ ਚੋਪੜਾ, ਪ੍ਰਦੀਪ ਚੋਪੜਾ, ਪਹਿਲਵਾਨ ਗਰਗ, ਨਿਤਿਨ ਗੁਪਤਾ, ਰਾਮ ਲਾਲ ਤੇ ਜਗਰੂਪ ਸਿੰਘ ਸੰਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿ੍ਕਟ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਭਾਵਿਪ ਸਰਹਿੰਦ ਨੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Ad Position 24