11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੱਧਾਹੇੜੀ ਸਕੂਲ 'ਚ ਕਰਵਾਏ ਗਏ ਭਾਸ਼ਨ ਮੁਕਾਬਲੇ

Ad Position 21
No active advertisement
ਅਜੀਤ ਡੈਸਕ 23-11-2025
ਨਾਭਾ, 22 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨੇੜਲੇ ਪਿੰਡ ਲੱਧਾਹੇੜੀ ਸਥਿਤ ਸਰਕਾਰੀ ਮਿਡਲ ਸਕੂਲ ਬਲਾਕ ਭਾਦਸੋਂ-1 ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸਕੂਲ ਵਿਚ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਸਕੂਲ ਪੱਧਰ 'ਤੇ ਛੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ 9 ਇਨ੍ਹਾਂ ਛੇ ਵਿਦਿਆਰਥੀਆਂ ਵਲੋਂ ਆਪੋ ਆਪਣੇ ਭਾਸ਼ਣ ਪੇਸ਼ ਕੀਤੇ ਗਏ, ਜਿਸ ਵਿੱਚ ਪਹਿਲੇ ਸਥਾਨ ਤੇ ਗੁਰਕੀਰਤ ਸਿੰਘ ਜਮਾਤ ਅੱਠਵੀਂ, ਜਸ਼ਨਪ੍ਰੀਤ ਕੌਰ ਜਮਾਤ ਸੱਤਵੀਂ ਦੂਸਰੇ ਸਥਾਨ ਅਤੇ ਆਸੀਨ ਜਮਾਤ ਛੇਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੱਜਮੈਂਟ ਅਤੇ ਗੈਸਟ ਲੈਕਚਰ ਲਈ ਵਿਸ਼ੇਸ਼ ਤੌਰ 'ਤੇ ਸ਼ਫੀ ਮੁਹੰਮਦ ਮੰਗੋ ਨੈਸ਼ਨਲ ਐਵਾਰਡੀ ਤੇ ਅਸ਼ੋਕ ਜਿੰਦਲ ਪਹੁੰਚੇ. ਇਸ ਭਾਸ਼ਣ ਮੁਕਾਬਲੇ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਵਿਚ ਨਵੀਨ ਸ਼ਰਮਾ, ਗੌਰਵ ਕਾਲੜਾ ਤੇ ਪਰਮਜੀਤ ਕੌਰ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ, ਪ੍ਰੋਗਰਾਮ ਦੇ ਅਖੀਰ ਵਿਚ ਸਕੂਲ ਇੰਚਾਰਜ ਪ੍ਰਦੀਪ ਕੁਮਾਰ ਸ਼ਰਮਾਂ ਵਲੋਂ ਮੁੱਖ ਮਹਿਮਾਨ ਤੇ ਸਰਪੰਚ ਮੁਖਤਿਆਰ ਸਿੰਘ ਲੱਧਾਹੇੜੀ, ਸੁਰਜੀਤ ਸਿੰਘ, ਬਲਜੀਤ ਸਿੰਘ, ਬਲਵੀਰ ਸਿੰਘ ਅਤੇ ਮਾਨ ਸਿੰਘ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਸਿੱਖਿਆ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਕਾਲਜ ਪਟਿਆਲਾ ਵਿਖੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਨੂੜ ਪੁੱਜਣ 'ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ ਨਗਰ ਕੀਰਤਨ ਦਾ ਸਵਾਗਤ
Ad Position 24