11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਹਿੰਦਰਾ ਕਾਲਜ ਪਟਿਆਲਾ ਵਿਖੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਪ੍ਰੋ. ਨਿਸ਼ਠਾ ਤਿ੍ਪਾਠੀ ਦੀ ਰਹਿਨੁਮਾਈ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਸੰਗੀਤ ਵਿਭਾਗ ਦੇ ਮੁਖੀ ਡਾ. ਰਾਏ ਬਹਾਦਰ ਸਿੰਘ ਨੇ ਕੀਰਤਨ ਗਾਉਣ ਰਾਹੀਂ ਮੌਜੂਦ ਸਰੋਤਿਆਂ ਨੂੰ ਰੂਹਾਨੀ ਤੌਰ 'ਤੇ ਗੁਰੂ ਸ਼ਬਦ ਤੇ ਸੁਨੇਹੇ ਨਾਲ ਜੋੜਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਡਵੋਕੇਟ ਰਾਹੁਲ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ | ਉਨ੍ਹਾਂ ਨੇ ਪਿ੍ੰਸੀਪਲ ਤੇ ਸਮਾਗਮ ਪ੍ਰਬੰਧਕਾਂ ਦਾ ਅਜਿਹਾ ਪ੍ਰੋਗਰਾਮ ਉਲੀਕਣ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਪ੍ਰੋ. ਨਿਸ਼ਠਾ ਤਿ੍ਪਾਠੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਤੇ ਸ਼ਬਦ ਰਾਹੀਂ ਸਾਨੂੰ ਵੈਰ-ਵਿਰੋਧ, ਝੂਠੇ ਮਾਣ, ਮੋਹ, ਨਿੰਦਾ, ਵਿਕਾਰ ਆਦਿ ਦਾ ਤਿਆਗ ਕਰ ਕੇ ਸਮੁਚੀ ਮਾਨਵਤਾ ਨੂੰ ਉਸ ਇਕ ਅਕਾਲ ਪੁਰਖ ਦੀ ਸੰਤਾਨ ਮੰਨਦੇ ਹੋਏ ਪਿਆਰ ਕਰਨ ਦਾ ਸੰਦੇਸ਼ ਦਿੰਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਥੇ ਅਸੀਂ ਨਿੱਜੀ ਵਿਰੋਧਾਂ ਵਿਚ ਫਸ ਚੁਕੇ ਹਾਂ ਉਥੇ ਲੋੜ ਹੈ, ਅਸੀਂ ਗੁਰੂ ਤੋਂ ਸੇਧ ਲੈਂਦਿਆਂ ਸਭ ਵਿਚ ਪਿਆਰ ਵਰਤਾਈਏ | ਸਮਾਗਮ ਦਾ ਸੰਚਾਲਨ ਡਾ. ਮੁਹੰਮਦ ਸੁਹੇਲ ਨੇ ਕੀਤਾ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਮਾਨਵੀ ਸਰੋਕਾਰਾਂ ਦੀ ਚਰਚਾ ਕੀਤੀ | ਕੀਰਤਨ ਗਾਇਣ ਸਮੇਂ ਡਾ. ਰਾਇ ਬਹਾਦਰ ਸਿੰਘ ਨੂੰ ਡਾ. ਗੁਰਪ੍ਰੀਤ ਕੌਰ, ਨਰਿੰਦਰ ਸਿੰਘ ਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ | ਪੱਤਰਕਾਰਤਾ ਨਾਲ ਲੰਮੇ ਸਮੇਂ ਤੋਂ ਜੁੜੇ ਵਿਦਿਆ ਲੋਕਨਾਥਨ ਅਤੇ ਅਮੁੱਲਮੀਤ ਸਿੰਘ ਚੱਢਾ ਨੇ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਸਮੂਹ ਵਿਭਾਗਾਂ ਦੇ ਟੀਚਿੰਗ, ਨਾਨ-ਟੀਚਿੰਗ ਸਟਾਫ ਤੇ ਵਿਦਿਆਰਥੀ ਭਰਵੀਂ ਗਿਣਤੀ ਵਿਚ ਹਾਜਰ ਹੋਏ¢
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ ਇਕ ਕਰੋੜ ਨੌ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੱਧਾਹੇੜੀ ਸਕੂਲ 'ਚ ਕਰਵਾਏ ਗਏ ਭਾਸ਼ਨ ਮੁਕਾਬਲੇ
Ad Position 24