ਹਲਕਾ ਵਿਧਾਇਕ ਰਾਏ ਨੇ ਇਕ ਕਰੋੜ ਨੌ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ <br/>
ਅਜੀਤ ਡੈਸਕ
23-11-2025
ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਮੰਗ ਸੀ, ਜਿਸ ਨੂੰ ਪੂਰਾ ਕੀਤਾ ਗਿਆ ਹੈ | ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਵਲੋਂ ਵਿਧਾਇਕ ਰਾਏ ਦਾ ਧੰਨਵਾਦ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਹਰਿੰਦਰ ਸਿੰਘ, ਸਰਪੰਚ ਰਾਜਦੀਪ ਸਿੰਘ ਰਾਜੂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਦੀਪ ਸਿੰਘ ਟਿਵਾਣਾ, ਪ੍ਰਭ ਟਿਵਾਣਾ, ਵਰਿੰਦਰਪਾਲ ਸਿੰਘ, ਗੁਰਮੇਲ ਸਿੰਘ ਪੰਡਰਾਲੀ, ਸਤੀਸ਼ ਕੁਮਾਰ ਲਟੌਰ, ਭੁਪਿੰਦਰ ਸਿੰਘ ਭਿੰਦਾ, ਅੰਮਿਤਪਾਲ ਸਿੰਘ ਟਿਵਾਣਾ, ਸਰਬਦੀਪ ਕੁਮਾਰ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ, ਵਰੁਣ ਜਖਮੀ ਆਦਿ ਹਾਜ਼ਰ ਸਨ |