ਖਮਾਣੋਂ, 22 ਨਵੰਬਰ (ਮਨਮੋਹਣ ਸਿੰਘ ਕਲੇਰ)-ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਪੂਰਾ ਉਤਸ਼ਾਹ ਅਤੇ ਜੋਸ਼ ਹੈ | ਇਹ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਨੇ ਪਵਾਲਾ, ਭਗਤਪੁਰਾ, ਖੇੜੀ ਨੌਧ ਸਿੰਘ ਅਤੇ ਸੁਹਾਵੀ ਬਲਾਕ ਸੰਮਤੀ ਜ਼ੋਨਾਂ ਦੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਮੀਟਿੰਗਾਂ ਦੌਰਾਨ ਕੀਤਾ | ਉਨ੍ਹਾਂ ਕਿਹਾ 'ਆਪ' ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਪੰਜਾਬ ਦੇ ਲੋਕ ਆਪਣੇ ਆਪ ਨੂੰ 'ਆਪ' ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਹਨ | ਗੁਰੂ ਨੇ ਕਿਹਾ ਕਿ ਪੰਜਾਬ ਵਿਚ ਸਾਰਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਹੋਇਆ ਹੈ, ਜਦਿਕ ਮੌਜੂਦਾ ਸਰਕਾਰ ਧੜਾਧੜ ਕਰਜ਼ਾ ਚੁੱਕ ਰਹੀ ਹੈ ਪਰ ਵਿਕਾਸ 'ਤੇ ਇਕ ਧੇਲਾ ਵੀ ਖ਼ਰਚ ਨਹੀਂ ਕੀਤਾ ਜਾ ਰਿਹਾ | ਲੋਕ ਹੁਣ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਤਿਆਰ ਹਨ | ਇਨ੍ਹਾਂ ਮੀਟਿੰਗਾਂ ਵਿਚ ਸਤਨਾਮ ਸਿੰਘ ਕਾਲੇਮਾਜਰਾ, ਹਰਚੰਦ ਸਿੰਘ ਮੀਰਪੁਰ, ਬਲਵਿੰਦਰ ਸਿੰਘ ਬਿੰਦੀ, ਕੁਲਵਿੰਦਰ ਸਿੰਘ ਬਿਲਾਸਪੁਰ ਤੇ ਦਵਿੰਦਰ ਸਿੰਘ ਮਾਜਰੀ, ਅਜੀਤ ਸਿੰਘ ਖੇੜੀ ਸਾਰੇ ਸਰਕਲ ਪ੍ਰਧਾਨ, ਪਰਮਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ, ਮੋਹਨ ਸਿੰਘ ਤੇ ਦਰਸ਼ਨ ਸਿੰਘ ਸੈਦਪੁਰਾ, ਪਰਮਜੀਤ ਸਿੰਘ ਪੰਮਾ ਸਰਪੰਚ, ਲਖਵੀਰ ਸਿੰਘ ਲੱਖੀ ਹਰਗਣਾ, ਮਨਪ੍ਰੀਤ ਸਿੰਘ ਮੰਪੀ, ਗੁਰਸੇਵਕ ਸਿੰਘ, ਸੁਖਵੀਰ ਕੌਰ ਸੁਹਾਵੀ, ਸਿਮਰਨਜੀਤ ਸਿੰਘ, ਜਸਵਿੰਦਰ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਗੁਰਜੀਤ ਸਿੰਘ, ਨੇਤਰ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਭੁਪਿੰਦਰ ਸਿੰਘ, ਭਗਤਪੁਰਾ, ਸਿਕੰਦਰ ਸਿੰਘ, ਸਤਿੰਦਰਪਾਲ ਸਿੰਘ, ਗੁਲਜਾਰ ਸਿੰਘ, ਪੁਸ਼ਵਿੰਦਰ ਸਿੰਘ, ਹਰਮੇਸ਼ ਸਿੰਘ, ਨਿਰਪਾਲ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਅਜੈਬ ਸਿੰਘ, ਕਿ੍ਸ਼ਨ ਸਿੰਘ, ਸੁਖਜੀਤ ਸਿੰਘ, ਕੁਲਵਿੰਦਰ ਸਿੰਘ, ਪਾਲ ਸਿੰਘ, ਬਲਵਿੰਦਰ ਸਿੰਘ, ਧਰਮ ਸਿੰਘ, ਮੋਹਣ ਸਿੰਘ, ਜਗਦੀਸ਼ ਸਿੰਘ, ਜਸਪਾਲ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਬਹਾਦਰ ਸਿੰਘ, ਗੁਰਪਾਲ ਸਿੰਘ, ਸ਼ੇਰ ਸਿੰਘ, ਸਵਰਨ, ਸੁਖਵੀਰ ਸਿੰਘ, ਛੋਟਾ ਸਿੰਘ, ਹਰਬੰਸ ਸਿੰਘ ਕਾਲਾ, ਸਨਿੰਦਰਜੀਤ ਸਿੰਘ, ਡਾ. ਮਹਿੰਦਰ ਸਿੰਘ, ਪਿਆਰਾ ਸਿੰਘ, ਮੱਖਣ ਸਿੰਘ ਅਤੇ ਵੱਡੀ ਗਿਣਤੀ ਵਿਚ ਹੋਰ ਵਰਕਰ ਹਾਜ਼ਰ ਸਨ |