09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 24-11-2025

ਬਹਾਦਰਗੜ੍ਹ, 23 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਐੱਸ.ਜੀ.ਪੀ.ਸੀ. ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੋਂ ਇਲਾਵਾ ਹਲਕਾ ਸਨੌਰ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ, ਸੰਤ-ਮਹਾਂਪੁਰਸ਼, ਢਾਡੀ ਜਥਿਆਂ, ਸਿੱਖ ਕਵੀਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਮੁੱਚੇ ਸੰਸਾਰ ਨੂੰ ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ, ਧਰਮ ਦੀ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਲਈ ਕੁਰਬਾਨੀ ਕਰਨ ਦੀ ਜਾਂਚ ਸਿੱਖ ਪੰਥ ਦੀ ਝੋਲੀ ਪਾਈ, ਪਰ ਅੱਜ ਦੇ ਸਮੇਂ ਪੰਜਾਬ ਅਤੇ ਸਿੱਖ ਪੰਥ ਦੇ ਹਿਤਾਂ ਅਤੇ ਹੱਕਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਸੰਵਿਧਾਨਿਕ ਸੋਧ ਜਰੀਏ ਪੰਜਾਬ ਦੀ ਰਾਜਧਾਨੀ ਨੱਪਣ ਦੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਣ ਦਿਆਂਗੇ | ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਜਿਹੜਾ ਦੇਸ਼ ਦਾ ਰੂਪ ਤੇ ਸਰੂਪ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਣ ਹੈ, ਜੇਕਰ ਉਹ ਸ਼ਹੀਦੀ ਨਾ ਦਿੰਦੇ ਤਾਂ ਉਸ ਸਮੇਂ ਦੇ ਬਾਦਸ਼ਾਹ ਨੇ ਸਾਰਿਆਂ ਨੂੰ ਇੱਕੋ ਧਰਮ, ਇੱਕੋ ਬੋਲੀ, ਇੱਕੋ ਪਹਿਰਾਵਾ ਤੇ ਇੱਕੋ ਸਭਿਅਤਾ ਬਣਾਉਣ ਦੇ ਲਏ ਪ੍ਰਣ ਨੂੰ ਪੂਰਾ ਕਰ ਦੇਣਾ ਸੀ | ਇਸ ਮੌਕੇ ਕਥਾਵਾਚਕ ਗਿਆਨੀ ਪਿ੍ਤਪਾਲ ਸਿੰਘ ਪਟਿਆਲਾ, ਬਾਬਾ ਅਮਰੀਕ ਸਿੰਘ, ਭਾਈ ਮਨਦੀਪ ਸਿੰਘ, ਘੜਾਮ ਦੇ ਗੱਦੀਨਸੀਨ ਬੀਬੀ ਭੌਲੂ ਸ਼ਾਹ, ਬਾਬਾ ਬਲਵੀਰ ਸਿੰਘ ਪਿੰਗਲਾ ਆਸ਼ਰਮ ਵਾਲੇ, ਕਵੀਸ਼ਰੀ ਜੱਥਾ ਨਾਰੰਗ ਸਿੰਘ ਝੱਲੀ, ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਜੀ, ਬਾਬਾ ਇੰਦਰਜੀਤ ਸਿੰਘ ਜੀ, ਪੰਥਕ ਕਵੀ ਬਲਵੀਰ ਸਿੰਘ ਬੱਲ, ਦਰਸ਼ਨ ਸਿੰਘ ਧਾਲੀਵਾਲ ਯੂ.ਐਸ.ਏ., ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ ਭੁਪਿੰਦਰ ਸਿੰਘ ਸ਼ੇਖੁਪੂਰ ਹਲਕਾ ਇੰਚਾਰਜ਼ ਘਨੌਰ, ਰਵਿੰਦਰ ਸਿੰਘ ਸ਼ਾਹਪੁਰ, ਰਣਧੀਰ ਸਿੰਘ ਰੱਖੜਾ, ਹਰਿਆਣਾ ਤੋ ਐਸਜੀਪੀਸੀ ਮੈਂਬਰ ਸੁਖਦੇਵ ਸਿੰਘ, ਹਰਿੰਦਰਪਾਲ ਸਿੰਘ ਟੌਹੜਾ, ਸਤਵਿੰਦਰ ਸਿੰਘ ਟੌਹੜਾ, ਮਨਦੀਪ ਸਿੰਘ ਤਰਖਾਣਮਾਜਰਾ, ਤਰਲੋਕ ਸਿੰਘ ਟੌਹੜਾ, ਜਰਨੈਲ ਸਿੰਘ ਮਾਨਣ ਲੋਕ ਗਾਇਕ, ਜਥੇਦਾਰ ਨਰੰਜਣ ਸਿਾਘ ਫੌਜੀ, ਗੁਰਜੰਟ ਸਿੰਘ ਨੂਰਖੇੜੀਆਂ, ਬਿਕਰਮ ਸਿੰਘ ਫਰੀਦਪੁਰ, ਜਥੇਦਾਰ ਲਾਲ ਸਿੰਘ ਮਰਦਾਪੁਰ, ਹਰਫੂਲ ਸਿੰਘ ਬੌਂਸਰ, ਮਾਸਟਰ ਅਜਮੇਰ ਸਿੰਘ ਸਰੁਸਤੀਗੜ, ਕੁਲਦੀਪ ਸਿੰਘ ਸ਼ਮਸ਼ਪੁਰ, ਸਤਗੁਰ ਖਨੌਰੀ, ਰਾਜੂ ਰਾਮਗੜ ਸਰਦਾਰਾ, ਜਥੇਦਾਰ ਪ੍ਰੀਤਮ ਸਿੰਘ ਸਨੌਰ, ਅਰਬਿੰਦ ਸਿੰਘ ਕੰਗ ਰਾਜਪੁਰਾ, ਜੈ ਕਿਸ਼ਨ ਮਸਿੰਗਣ, ਐਡਵੋਕੇਟ ਕੁੰਦਨ ਸਿੰਘ ਨਾਗਰਾ, ਸਤਨਾਮ ਸਿੰਘ ਸੱਤਾ, ਪ੍ਰੇਮ ਸਿੰਘ ਸਵਾਇਵਾਲਾ, ਜਥੇਦਾਰ ਜਗਜੀਤ ਸਿੰਘ ਕੌਲੀ, ਜਥੇਦਾਰ ਅਰਜਨ ਸਿੰਘ ਸਨੌਰ, ਪ੍ਰਕਾਸ਼ ਸਿੰਘ ਘਨੌਰ, ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਇੰਦਰਜੀਤ ਸਿੰਘ ਮਾਨ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਜਸਵੀਰ ਸਿੰਘ ਲਲੀਨਾ, ਜਸਪ੍ਰੀਤ ਸਿੰਘ ਬੱਤਾ, ਕੁਲਵਿੰਦਰ ਸਿੰਘ ਭੁਨਰਹੇੜੀ,ਗੋਲਡੀ ਬਾਬਾ ਬੱਤਾ, ਪ੍ਰਗਟ ਸਿੰਘ ਮਸਿੰਗਣ, ਜੰਗ ਸਿੰਘ, ਬੀਬੀ ਬਲਵੀਰ ਕੌਰ ਘੁੰਮਣ, ਜਤਿੰਦਰ ਸਿੰਘ ਮਹੁਬਤਪੁਰ, ਬਿੰਦਰ ਸਿੰਘ ਬਹਾਦਰਗੜ, ਜਸਬੀਰ ਸਿੰਘ ਇਸਰਹੇੜੀ, ਕਿ੍ਸ਼ਨ ਸਿੰਘ ਥਿੰਦ, ਕੁਲਦੀਪ ਸਿੰਘ ਸਰਪੰਚ ਚੌਰਾ, ਪਲਵਿੰਦਰ ਸਿੰਘ ਰਿੰਕੂ, ਗੁਰਚਰਨ ਸਿੰਘ ਕੌਲੀ, ਬਖਸ਼ੀਸ ਸਿੰਘ ਸੁਨਿਆਰਹੇੜੀ, ਫੌਜੀ ਸੁਨਿਆਰਹੇੜੀ, ਰਣਧੀਰ ਸਿੰਘ ਨਵੀਂ, ਹਰਦੀਪ ਸਿੰਘ ਸਾਗਰਾ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਨਾਲ ਹਰ ਖੇਤਰ 'ਚ ਕਰ ਰਹੀ ਹੈ ਧੱਕੇਸ਼ਾਹੀ- ਕੈਪਟਨ ਮੇਜਰ ਸਿੰਘ ਅਗਲੀ ਖ਼ਬਰ ਚੰਡੀਗੜ੍ਹ ਪੰਜਾਬੀਆਂ ਦਾ ਹੈ-ਜਥੇਦਾਰ ਗੜਗੱਜ ਦੀ ਸਾਫ਼ ਚਿਤਾਵਨੀ
Ad Position 24