ਬਸੀ ਪਠਾਣਾਂ, 23 ਨਵੰਬਰ (ਐਚ.ਐਸ. ਗੌਤਮ)-ਪ੍ਰਾਚੀਨ ਸ੍ਰੀ ਰਾਮ ਮੰਦਰ ਵਿਚ ਭਗਤਾਂ ਵਲੋਂ ਮੁੱਖ ਸੇਵਾਦਾਰ ਕਾਹਨ ਚੰਦ ਸ਼ਰਮਾ ਦੀ ਅਗਵਾਈ ਹੇਠ ਸੱਤਿਆ ਸਾਈਾ ਬਾਬਾ ਦਾ 100ਵਾਂ ਜਨਮ ਦਿਨ ਮਨਾਇਆ ਗਿਆ | ਪ੍ਰੋਗਰਾਮ ਵਿਚ ਸ਼੍ਰੋਮਣੀ ਅਕਾਲੀ ਦਲ ਵਾਰਡ ਨੰ. 13 ਦੇ ਕੌਂਸਲਰ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਹੈਪੀ ਸ਼ਾਮਿਲ ਹੋਏ, ਜਿਨ੍ਹਾਂ ਦਾ ਪ੍ਰਬੰਧਕਾਂ ਵਲੋ ਵਿਸ਼ੇਸ ਸਨਮਾਨ ਕੀਤਾ ਗਿਆ | ਕਾਹਨ ਚੰਦ ਸ਼ਰਮਾ ਤੇ ਸਾਈ ਭਗਤਾਂ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਅਤੇ ਭਜਨਾਂ ਦਾ ਗੁਣਗਾਨ ਕੀਤਾ | ਇਸ ਮੌਕੇ ਸੰਗਤਾਂ ਲਈ ਚਾਹ-ਪਕੌੜਿਆਂ ਤੇ ਖੀਰ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਮੌਕੇ ਰਾਜੇਸ਼ ਕੁਮਾਰ ਪਿੱਲਾ, ਧਰਮਵੀਰ ਭੱਲਾ, ਮਨਧੀਰ ਮੋਹਨ, ਹਰਦੀਪ ਸ਼ਰਮਾ, ਦਵਿੰਦਰ ਮਲਹੋਤਰਾ, ਰਿਸ਼ੀ ਸਿੰਗਲਾ, ਹੇਮਮਿੰਦਰ ਦਲਾਲ, ਹਰਿੰਦਰ ਮਲਹੋਤਰਾ ਨੰਨਾ, ਹਰਦਿਆਲ ਚੰਦ ਸ਼ਰਮਾ, ਯਸ਼ਪਾਲ ਸ਼ਾਰਦਾ, ਪ੍ਰੀਤਮ ਰਬੜ, ਅਸ਼ੋਕ ਗੌਤਮ, ਕਰਮ ਚੰਦ ਬੱਤਰਾ, ਸੰਜੂ ਸ਼ਰਮਾ, ਬਲਜਿੰਦਰ ਸਿੰਘ, ਪ੍ਰਦੀਪ ਕੁਮਾਰ, ਰਾਜੇਸ਼ ਕੁਮਾਰ, ਸੰਜੀਵ ਕੁਮਾਰ, ਸੰਜੇ ਕੁਮਾਰ, ਬਿੱਟੂ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਸਾਈ ਭਗਤ ਹਾਜ਼ਰ ਸਨ |