09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੰਜਾਬ 'ਚ ਵਿਕਾਸ ਅਕਾਲੀ ਸਰਕਾਰਾਂ ਵੇਲੇ ਹੀ ਹੋਇਆ ਹੈ- ਦਰਬਾਰਾ ਸਿੰਘ ਗੁਰੂ

Ad Position 21
No active advertisement
ਪੱਤਰਕਾਰਾਂ ਨੂੰ ਜਾਣਕਾਰੀ ਦੇਣ ਉਪਰੰਤ ਦਿਖਾਈ ਦਿੰਦੇ ਹੋਏ ਅਕਾਲੀ ਆਗੂੁ | ਅਜੀਤ ਤਸਵੀਰ <br/> 24-11-2025
ਬਸੀ ਪਠਾਣਾਂ, 23 ਨਵੰਬਰ (ਐੱਚ. ਐੱਸ. ਗੌਤਮ)-ਪੰਜਾਬ 'ਚ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਹੋਇਆ | ਇਹ ਸ਼ਬਦ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਨੇ ਬਜੀਦਪੁਰ, ਹਾਜੀਪੁਰ ਅਤੇ ਖਾਲਸਪੁਰ ਬਲਾਕ ਸੰਮਤੀ ਜ਼ੋਨਾਂ ਦੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਮੀਟਿੰਗਾਂ ਦੌਰਾਨ ਕਹੇ | ਉਨ੍ਹਾਂ ਅੱਗੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਵਿਕਾਸ ਪੁਰਸ਼ ਦੇ ਤੌਰ ਤੇ ਜਾਣਿਆਂ ਜਾਂਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੂੰ ਵਿਕਾਸ ਦੇ ਕੰਮਾਂ ਵਿਚ ਮੁਹਾਰਤ ਹੈ | ਇਸ ਲਈ ਅੰਤਰਰਾਸ਼ਟਰੀ ਹਵਾਈ ਅੱਡਾ, ਚਹੁੰ ਮਾਰਗੀ ਸੜਕਾਂ, ਵੱਡੇ-ਵੱਡੇ ਪੁਲ, ਥਰਮਲ ਪਲਾਂਟ ਆਦਿ ਦਾ ਨਿਰਮਾਣ ਅਕਾਲੀ ਸਰਕਾਰਾਂ ਵੇਲੇ ਹੀ ਹੋਇਆ | ਲਿੰਕ ਸੜਕਾਂ ਨੂੰ ਵਧੀਆ ਹਾਲਤ 'ਚ ਰੱਖਣਾ, ਪਿੰਡਾਂ 'ਚ ਧਰਮਸ਼ਾਲਾਵਾਂ, ਕਮਿਊਨਿਟੀ ਸੈਂਟਰ ਅਤੇ ਹੋਰ ਵਿਕਾਸ ਦੇ ਕਾਰਜ ਵੀ ਬਾਦਲ ਸਰਕਾਰ ਦੇ ਸਮੇਂ ਹੀ ਹੋਏ | ਮੌਜੂਦਾ ਸਰਕਾਰ ਸਮੇਂ ਲਿੰਕ ਸੜਕਾਂ ਦੀ ਬੁਰੀ ਹਾਲਤ ਹੈ, ਗ਼ਰੀਬਾਂ ਲਈ ਚਲਾਈਆਂ ਸਕੀਮਾਂ ਠੱਪ ਪਈਆਂ ਹਨ | ਉਨ੍ਹਾਂ ਕਿਹਾ ਕਿ ਲੋਕ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੇ 2027 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ | ਇਨ੍ਹਾਂ ਮੀਟਿੰਗਾਂ ਵਿਚ ਦਵਿੰਦਰ ਸਿੰਘ ਮਾਜਰੀ, ਕੁਲਵਿੰਦਰ ਸਿੰਘ ਬਿਲਾਸਪੁਰ ਤੇ ਨਰਿੰਦਰ ਸਿੰਘ ਚੀਮਾ ਸਰਕਲ ਪ੍ਰਧਾਨ, ਬਲਵੀਰ ਸਿੰਘ ਸਾਬਕਾ ਸਰਪੰਚ ਮੈੜਾਂ, ਇਕਬਾਲ ਸਿੰਘ ਥਾਬਲਾਂ, ਤਰਲੋਚਨ ਸਿੰਘ ਖਾਲਸਪੁਰ, ਬਹਾਦਰ ਸਿੰਘ ਥਾਬਲਾਂ, ਬਲਜਿੰਦਰ ਸਿੰਘ ਭੁੱਚੀ, ਸੁਖਵਿੰਦਰ ਸਿੰਘ ਸਰਪੰਚ ਗੰਢੂਆਂ ਕਲਾਂ, ਸਤਨਾਮ ਸਿੰਘ ਸਰਪੰਚ ਧੂੰਦਾ, ਸੁਖਜਿੰਦਰ ਸਿੰਘ ਗੋਲਡੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਧੂੰਦਾ, ਸੁਖਵਿੰਦਰ ਸਿੰਘ ਸਰਪੰਚ ਹਾਜੀਪੁਰ, ਜਗਤਾਰ ਸਿੰਘ ਤੇ ਗੁਰਚਰਨ ਸਿੰਘ ਦਮਹੇੜੀ, ਜਰਨੈਲ ਸਿੰਘ ਨੰਬਰਦਾਰ, ਅਵਤਾਰ ਸਿੰਘ ਸਰਪੰਚ, ਸਵਰਨ ਸਿੰਘ ਮੁਸਤਫਾਬਾਦ, ਰਜਿੰਦਰ ਸਿੰਘ , ਭੀਮ ਸਿੰਘ, ਚੌਧਰੀ ਸਿੰਘ, ਭਾਗ ਸਿੰਘ, ਕੁਲਜਿੰਦਰ ਸਿੰਘ, ਬਲਤੇਜ ਸਿੰਘ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਨਹਿਰੂ ਸਿੰਘ, ਬਲਬੀਰ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਸੰਤੋਸ਼ ਸਿੰਘ, ਹਰਨਾਮ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਸਿੰਘ, ਦਲਜੀਤ ਸਿੰਘ, ਨਰੌਲ ਸਿੰਘ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਹੋਈ ਅਗਲੀ ਖ਼ਬਰ ਸੱਤਿਆ ਸਾਈਾ ਬਾਬੇ ਦਾ ਜਨਮ ਦਿਨ ਮਨਾਇਆ
Ad Position 24