09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ

Ad Position 21
No active advertisement
ਅੱਖਾਂ ਦੇ ਲਗਾਏ ਗਏ ਆਪ੍ਰੇਸ਼ਨ ਕੈਂਪ ਦਾ ਦਿ੍ਸ਼ | ਤਸਵੀਰ: ਕਰਨ <br/> 24-11-2025
ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਗੁਰੂ ਕਿ੍ਪਾ ਸੇਵਾ ਸੰਸਥਾਨ ਨੇ ਸੁਧਾਂਸ਼ੂ ਮਹਾਰਾਜ ਦੀ ਕਿਰਪਾ ਤੇ ਵਿਸ਼ਵ ਜਾਗਿ੍ਤੀ ਮਿਸ਼ਨ ਸਰਹਿੰਦ ਦੇ ਸਹਿਯੋਗ ਨਾਲ 27ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਗੁਰੂ ਕਿ੍ਪਾ ਸੇਵਾ ਸੰਸਥਾਨ, ਸਿਨੇਮਾ ਰੋਡ, ਸਰਹਿੰਦ 'ਚ ਲਗਾਇਆ ਗਿਆ | ਸਥਾਨਕ ਨਿਵਾਸੀਆਂ ਤੇ ਨੇੜਲਿਆਂ ਇਲਾਕਿਆਂ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ | ਮੁੱਖ ਮਹਿਮਾਨ ਡਾ. ਲਵਨੀਤ ਦੁਬੇ, ਮੈਂਬਰ ਸਕੱਤਰ, ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਵਿਸ਼ੇਸ਼ ਮਹਿਮਾਨ ਮਲਕੀਤ ਸਿੰਘ ਟਿਵਾਣਾ, ਚੇਅਰਮੈਨ, ਟਿਵਾਣਾ ਗਰੁੱਪ ਨੇ ਆਪਣੀ ਹਾਜ਼ਰੀ ਭਰੀ ਤੇ ਇਸ ਪੁਣਯਾਤਮਾ ਸੇਵਾ ਦੀ ਪ੍ਰਸ਼ੰਸਾ ਕੀਤੀ | ਕੈਂਪ ਵਿਚ ਕੁੱਲ 304 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 107 ਮਰੀਜ਼ ਮੁਫ਼ਤ ਅਪਰੇਸ਼ਨ ਲਈ ਚੁਣੇ ਗਏ | ਸਾਰੀਆਂ ਜਾਂਚਾਂ ਸ਼ੰਕਰਾ ਆਈ ਹਸਪਤਾਲ, ਲੁਧਿਆਣਾ ਦੀ ਮਾਹਿਰ ਡਾਕਟਰ ਟੀਮ ਵਲੋਂ ਕੀਤੀਆਂ ਗਈਆਂ |
ਲੰਗਰ ਸੇਵਾ ਦਾ ਪ੍ਰਬੰਧ ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ, ਸਰਹਿੰਦ ਵਲੋਂ ਬੜੇ ਸਤਿਕਾਰ ਨਾਲ ਕੀਤਾ ਗਿਆ | ਅਸ਼ਵਨੀ ਕੁਮਾਰ ਗਰਗ ਪ੍ਰਧਾਨ ਵਿਸ਼ਵ ਜਾਗਿ੍ਤੀ ਮਿਸ਼ਨ ਸਰਹਿੰਦ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਮਿਸ਼ਨ ਦਾ ਸਭ ਤੋਂ ਉੱਚਾ ਧਰਮ ਹੈ ਤੇ ਇਹ ਕੈਂਪ ਇਸ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ | ਡਾ. ਹਿਤੇਂਦਰ ਸੂਰੀ ਸਕੱਤਰ ਵਿਸ਼ਵ ਜਾਗਿ੍ਤੀ ਮਿਸ਼ਨ ਸਰਹਿੰਦ ਨੇ ਕਿਹਾ ਕਿ ਮਿਸ਼ਨ ਦਾ ਉਦੇਸ਼ ਹੈ ਕਿ ਕਿਸੇ ਵੀ ਮਨੁੱਖ ਨੂੰ ਇਲਾਜ ਦੀ ਕਮੀ ਕਾਰਨ ਪੀੜਾ ਨਾ ਝੱਲਣੀ ਪਏ | ਮੋਹਿਤ ਸਿੰਗਲਾ ਐਕਸੀਐਨ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਸੰਸਥਾਨ ਦੀ ਲਗਾਤਾਰ ਸਮਾਜਿਕ ਸੇਵਾ ਦੀ ਖੁੱਲੇ੍ਹ ਦਿਲ ਨਾਲ ਪ੍ਰਸ਼ੰਸਾ ਕੀਤੀ | ਇਸ ਮੌਕੇ ਹਰਜਿੰਦਰ ਸਿੰਘ ਚੱਢਾ, ਗੁਰਵਿੰਦਰ ਸਿੰਘ ਸੋਹੀ, ਡਾ. ਸੈਨਦੀਪ ਧੰਡ, ਅਸ਼ੋਕ ਬੰਸਲ, ਪ੍ਰੋ. ਅਸ਼ੋਕ ਸੂਦ, ਅਸ਼ਵਿਨੀ ਸਿੰਘੀ, ਕਪਿਲ ਕਾਂਸਲ, ਪਵਨ ਕਾਲਰਾ, ਜਗਦੀਸ਼ ਵਰਮਾ, ਪ੍ਰਵੀਣ ਗਰਗ, ਅਰੁਣ ਸੂਰੀ, ਦੀਪਕ ਰਾਏ ਜਿੰਦਲ, ਰਾਕੇਸ਼ ਗੁਪਤਾ, ਸੁਨੀਲ ਵਰਮਾ, ਵਿਨੈ ਗੁਪਤਾ, ਮੋਤੀਲਾਲ ਕਪਿਲਾਸ਼, ਕਰਣ ਗੁਪਤਾ, ਰਾਕੇਸ਼ ਮਿੱਤਰ, ਹਰਿਓਮ ਵਰਮਾ, ਯੋਗੇਸ਼ ਬਿੰਬਰਾ, ਆਸ਼ੂਤੋਸ਼ ਬਾਤਿਸ਼, ਕਮਲੇਸ਼ ਕੁਮਾਰੀ, ਮੋਹਲ ਲਾਲ (ਐਮ.ਸੀ.), ਐਮ.ਸੀ. ਪਿ੍ੰਸ, ਨਿਮਿਤ ਗਰਗ, ਦਿ੍ਸ਼ਟੀ ਗਰਗ, ਰੂਪੇਸ਼ ਗਰਗ, ਗੁਲਸ਼ਨ ਰਾਇ ਬੌਬੀ, ਰਾਘਵ, ਸੰਜੀਵ ਗੋਇਲ, ਬਲਜਿੰਦਰ ਸ਼ਰਮਾ, ਸੰਜੀਵ ਕੁਮਾਰ, ਸਨੀ, ਵਿਸ਼ਾਲ, ਐਸ.ਪੀ. ਸ਼ੁਕਲਾ, ਭੁਵਨੇਸ਼ ਮਿੱਤਲ, ਨਰਿੰਦਰ, ਵਿਕਰਮ ਤੇ ਹੋਰ ਬਹੁਤ ਸਾਰੇ ਸੇਵਾਦਾਰ, ਜਿਨ੍ਹਾਂ ਨੇ ਕੈਂਪ ਨੂੰ ਸੁਚੱਜੇ ਅਤੇ ਸਫਲ ਤਰੀਕੇ ਨਾਲ ਚਲਾਉਣ 'ਚ ਅਮੁੱਲਾ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਾਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਵੱਡੀਆਂ ਜਿੱਤਾਂ ਦਰਜ ਕਰਵਾਉਣ- ਰਾਜੂ ਖੰਨਾ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24