09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਆਗੂ | ਅਜੀਤ ਤਸਵੀਰ <br/> 24-11-2025
ਬਸੀ ਪਠਾਣਾਂ, 23 ਨਵੰਬਰ (ਐਚ.ਐਸ. ਗੌਤਮ)-ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਬਲੀਦਾਨ ਦਿਵਸ ਨੂੰ ਸਮਰਪਿਤ ਸ੍ਰੀ ਸੰਤ ਨਾਮ ਦੇਵ ਮੰਦਰ ਬਸੀ ਪਠਾਣਾਂ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਪ੍ਰਮੁੱਖ ਰੁਪਿੰਦਰ ਸੁਰਜਨ, ਸੰਜੀਵ ਸੋਨੀ ਅਤੇ ਰਣਧੀਰ ਧੀਮਾਨ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਰੋਟਰੀ ਬਲੱਡ ਬੈਂਕ ਸੈਕਟਰ 35 ਚੰਡੀਗੜ੍ਹ ਦੀ ਟੀਮ ਵਲੋਂ ਖ਼ੂਨਦਾਨੀਆ ਦਾ ਖੂਨ ਇਕੱਠਾ ਕੀਤਾ ਗਿਆ | ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਕਿਰਪਾਲ ਸਿੰਘ ਬੰਮਰਾ ਨੇ ਜੋਤ ਜਗਾ ਕੇ ਕੀਤੀ | ਕੈਂਪ ਵਿਚ 60 ਖ਼ੂਨਦਾਨੀਆਂ ਨੇ ਖੂਨਦਾਨ ਕੀਤਾ | ਕੈਂਪ ਵਿਚ ਕੁਲਦੀਪ ਸਿੰਘ ਸਿੱਧੂਪੁਰ, ਸੋਨੰੂ ਚੀਮਾ, ਤਰਨਜੀਤ ਚੀਮਾ, ਵਰਿੰਦਰ ਸੋਢੀ, ਪਵਨ ਬਾਂਸਲ ਅਤੇ ਕੌਂਸਲਰ ਮਨਪ੍ਰੀਤ ਹੈਪੀ ਨੇ ਵਿਸ਼ੇਸ਼ ਹਾਜ਼ਰੀ ਲਗਾਈ | ਇਸ ਮੌਕੇ ਪਰਿਸ਼ਦ ਪ੍ਰਧਾਨ ਨੀਰਜ ਮਲਹੋਤਰਾ, ਸਕੱਤਰ ਰਵਿੰਦਰ ਕੁਮਾਰ ਰਿੰਕੂ, ਪ੍ਰਦੀਪ ਮਲਹੋਤਰਾ, ਰਮੇਸ਼ ਮਲਹੋਤਰਾ, ਬਬਲਜੀਤ ਪਨੇਸਰ, ਮਨੋਜ ਭੰਡਾਰੀ, ਬਲਦੇਵ ਕਿ੍ਸ਼ਨ, ਰਵੀਸ਼ ਅਰੋੜਾ, ਧਰਮਿੰਦਰ ਬਾਂਡਾਂ, ਵਿਨੋਦ ਸ਼ਰਮਾ, ਜੈ ਕਿ੍ਸ਼ਨ ਕਸ਼ਯਪ, ਭਾਰਤ ਭੂਸ਼ਨ ਸਚਦੇਵਾ, ਭਾਰਤ ਭੂਸ਼ਨ ਸ਼ਰਮਾ, ਰਾਜ ਕੁਮਾਰ ਵਾਧਵਾ, ਪਰਵੀਨ ਭਾਟੀਆ, ਦੇਵ ਰਾਜ, ਗਗਨ ਸ਼ਰਮਾ, ਆਸ਼ੀਸ਼ ਮਲਹੋਤਰਾ, ਅਕਸ਼ ਮੈਨਰੋ, ਅਨਿਲ ਕੁਮਾਰ, ਮਨੋਜ ਸ਼ਰਮਾ ਤੇ ਵਿਕਾਸ ਬਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਸੰਤ ਰਾਮਪਾਲ ਦੇ ਸੇਵਾਦਾਰਾਂ ਨਾਲ ਬਦਸਲੂਕੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
Ad Position 24