09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੰਤ ਰਾਮਪਾਲ ਦੇ ਸੇਵਾਦਾਰਾਂ ਨਾਲ ਬਦਸਲੂਕੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-11-2025
ਖਮਾਣੋਂ, 23 ਨਵੰਬਰ (ਜੋਗਿੰਦਰ ਪਾਲ)-ਸੰਤ ਰਾਮਪਾਲ ਮਹਾਰਾਜ ਅਤੇ ਉਨ੍ਹਾਂ ਦੇ ਆਸ਼ਰਮ ਦੇ ਸੇਵਾਦਾਰਾਂ ਦੀ ਸਾਖ ਨੂੰ ਠੇਸ ਪਹੰੁਚਾਉਣ ਦੇ ਉਦੇਸ਼ ਨਾਲ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਅਪਮਾਨਜਨਕ ਭਾਸ਼ਾ ਵਾਲੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਪਿੰਡ ਲਖਣਪੁਰ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਦੇ ਵਸਨੀਕ ਬਰਿੰਦਰ ਸਿੰਘ ਖ਼ਿਲਾਫ਼ ਖਮਾਣੋਂ ਪੁਲਿਸ ਵਲੋਂ ਵੱਖ-ਵੱਖ ਗੰਭੀਰ ਅਪਰਾਧਿਕ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖਮਾਣੋਂ ਵਿਖੇ ਮੁਕੱਦਮਾ ਨੰ. 194 ਵਿਚ ਧਾਰਾ 353 ਅਜਿਹੇ ਬਿਆਨ ਜੋ ਵੱਖ-ਵੱਖ ਸਮੂਹਾਂ ਵਿਚ ਨਫ਼ਰਤ ਜਾਂ ਦੁਰਭਾਵਨਾ ਪੈਦਾ ਕਰਨ, ਧਾਰਾ 299 ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ, ਧਾਰਾ 356 (1) ਅਪਰਾਧਿਕ ਮਾਨਹਾਨੀ ਆਦਿ ਤਹਿਤ ਪਰਚਾ ਦਰਜ ਕੀਤਾ ਗਿਆ | ਰਿਪੋਰਟ ਅਨੁਸਾਰ ਸੰਤ ਰਾਮਪਾਲ ਮਹਾਰਾਜ ਦੇ ਸੇਵਾਦਾਰ ਪਿੰਡ ਲਖਣਪੁਰ ਵਿਖੇ ਇਕ ਲਾਚਾਰ ਤੇ ਲੋੜਵੰਦ ਪਰਿਵਾਰ ਦੀ ਸਹਾਇਤਾ ਲਈ ਗਏ ਸਨ, ਪਰ ਸੇਵਾਦਾਰਾਂ ਦੇ ਮੁਤਾਬਿਕ, ਉੱਥੇ ਪਹੁੰਚਣ 'ਤੇ ਪਿੰਡ ਲਖਣਪੁਰ ਦੇ ਗਰਚਾ ਪੱਤੀ ਦੇ ਵਸਨੀਕ ਬਰਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ਨਾ ਸਿਰਫ਼ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ, ਬਲਕਿ ਧਮਕੀਆਂ ਦੇ ਨਾਲ-ਨਾਲ ਸੰਤ ਰਾਮਪਾਲ ਮਹਾਰਾਜ ਖ਼ਿਲਾਫ਼ ਕਥਿਤ ਤੌਰ 'ਤੇ ਅਪਮਾਨਜਨਕ ਸ਼ਬਦਾਵਲੀ ਦਾ ਪ੍ਰਯੋਗ ਵੀ ਕੀਤਾ ਅਤੇ ਇਸ ਪੂਰੇ ਘਟਨਾ ਦੀ ਵੀਡੀਓ ਬਣਾਈ ਅਤੇ ਦੁਰਭਾਵਨਾ ਨਾਲ ਭਰੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ |
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਗੋਬਿੰਦਗੜ੍ਹ ਐਜੂਕੇਸ਼ਨਲ ਟਰੱਸਟ ਨੇ ਵਿਦਿਆਰਥੀ ਅਨਹਦ ਨੂੰ 20 ਹਜ਼ਾਰ ਦੀ ਰਾਸ਼ੀ ਨਾਲ ਕੀਤਾ ਸਨਮਾਨਿਤ
Ad Position 24