09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੋਬਿੰਦਗੜ੍ਹ ਐਜੂਕੇਸ਼ਨਲ ਟਰੱਸਟ ਨੇ ਵਿਦਿਆਰਥੀ ਅਨਹਦ ਨੂੰ 20 ਹਜ਼ਾਰ ਦੀ ਰਾਸ਼ੀ ਨਾਲ ਕੀਤਾ ਸਨਮਾਨਿਤ

Ad Position 21
No active advertisement
ਜੀ. ਪੀ. ਐੱਸ. 'ਚ ਵਿਦਿਆਰਥੀ ਅਨਹਦ ਸਿੰਘ ਨੂੰ ਸਨਮਾਨਿਤ ਕਰਦੇ ਪ੍ਰਬੰਧਕ | ਅਜੀਤ ਤਸਵੀਰ <br/> 24-11-2025
ਮੰਡੀ ਗੋਬਿੰਦਗੜ੍ਹ, 23 ਨਵੰਬਰ (ਇਕਬਾਲਦੀਪ ਸੰਧੂ)-ਊਰਜਾ ਮੰਤਰਾਲਾ, ਭਾਰਤ ਸਰਕਾਰ ਵਲੋਂ ਆਯੋਜਿਤ ਸਕੂਲ ਪੱਧਰੀ ਪੇਂਟਿੰਗ ਮੁਕਾਬਲਾ-2025 'ਚ ਗੋਬਿੰਦਗੜ੍ਹ ਦੇ 8ਵੀਂ ਕਲਾਸ ਦੇ ਵਿਦਿਆਰਥੀ ਅਨਹਦ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਚਕੂਲਾ 'ਚ ਹੋਏ ਰਾਜ ਪੱਧਰੀ ਮੁਕਾਬਲੇ 'ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਹ ਪ੍ਰਤੀਯੋਗਤਾ ਊਰਜਾ ਬੱਚਤ ਤੇ ਊਰਜਾ ਦੀ ਸੁਰੱਖਿਅਤ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਵੱਡੇ ਪੱਧਰ 'ਤੇ ਆਯੋਜਿਤ ਕੀਤੀ ਜਾਂਦੀ ਹੈ |
ਇਸ ਸਾਲ ਦੇ ਮੁਕਾਬਲੇ 'ਚ ਦੇਸ਼ ਭਰ ਤੋਂ ਲਗਪਗ 25 ਲੱਖ ਵਿਦਿਆਰਥੀਆਂ ਨੇ ਭਾਗ ਲਿਆ | ਸਕੂਲ ਪੱਧਰ 'ਤੇ ਰਚਨਾਤਮਿਕ ਕਲਾ ਦੇ ਆਧਾਰ 'ਤੇ ਗਰੁੱਪ 'ਏ' ਅਤੇ 'ਬੀ' ਗਰੁੱਪ ਦੇ 50 ਬੱਚਿਆਂ ਦੀ ਚੋਣ ਕੀਤੀ ਗਈ | 'ਬੀ' ਗਰੁੱਪ ਵਿਚੋਂ ਅਨਹਦ ਸਿੰਘ ਨੇ ਆਪਣੀ ਸੋਚ-ਵਿਚਾਰ ਭਰੀ ਕਲਾ ਨਾਲ ਸਭ ਨੂੰ ਪ੍ਰਭਾਵਿਤ ਕਰਦਿਆਂ ਰਾਜ ਪੱਧਰੀ ਮੁਕਾਬਲੇ ਵਿਚ ਪ੍ਰਵੇਸ਼ ਕੀਤਾ | ਇਸ ਮੌਕੇ ਅਨਹਦ ਨੂੰ ਤਗਮਾ, ਸਰਟੀਫਿਕੇਟ ਤੇ 20 ਹਜ਼ਾਰ ਰੁਪਏ ਦੀ ਰਕਮ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਅਨਹਦ ਨੂੰ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਰਾਜ ਗੋਇਲ, ਪਿ੍ੰਸੀਪਲ ਡਾ. ਨੀਰੂ ਅਰੋੜਾ, ਸਕੱਤਰ ਨਿਤਿਨ ਸੱਗੜ, ਖ਼ਜ਼ਾਨਚੀ ਪਵਨ ਸਚਦੇਵਾ, ਮੈਂਬਰ ਅਤੁੱਲ ਅਗਰਵਾਲ, ਪਿਆਰਾ ਸਿੰਘ ਕਲਸੀ, ਨਰੇਸ਼ ਅਗਰਵਾਲ, ਅਜੇ ਗੋਇਲ, ਰਾਹੁਲ ਗੋਇਲ, ਚਰਨਜੀਤ ਕੌਰ ਕਲਸੀ, ਨੇਹਾ ਸ਼ਾਰਦਾ, ਸ਼ਿਪਰਾ ਗੋਇਲ, ਰਚਨਾ ਸੱਗੜ, ਨੀਰੂ ਅਗਰਵਾਲ, ਮਧੂ ਗੋਇਲ ਅਤੇ ਡਾ. ਨਿਸ਼ੀ ਡਾਇਰੈਕਟਰ ਪੀ. ਆਈ. ਐੱਮ. ਟੀ. ਨੇ ਮਿਲ ਕੇ ਅਨਹਦ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਦੱਸਿਆ ਕਿ ਇਸ ਤੋਂ ਬਾਅਦ ਅਨਹਦ ਰਾਸ਼ਟਰੀ ਪੱਧਰ ਦੇ ਮੁਕਾਬਲੇ 'ਚ ਹਿੱਸਾ ਲੈਣ ਲਈ ਦਿੱਲੀ ਵਿਖੇ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੰਤ ਰਾਮਪਾਲ ਦੇ ਸੇਵਾਦਾਰਾਂ ਨਾਲ ਬਦਸਲੂਕੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਹੋਈ
Ad Position 24