11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਰਹਿੰਦ ਦੇ ਵਾਰਡ ਨੰ. 1 'ਚ 20 ਲੱਖ ਰੁਪਏ ਦੀ ਲਾਗਤ ਨਾਲ ਬਰਮਾ ਹੋਣਗੀਆਂ ਪੱਕੀਆਂ- ਰਾਏ

Ad Position 21
No active advertisement
ਅਜੀਤ ਡੈਸਕ 06-12-2025
ਫ਼ਤਹਿਗੜ੍ਹ ਸਾਹਿਬ, 5 ਦਸੰਬਰ (ਮਨਪ੍ਰੀਤ ਸਿੰਘ)-ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰ.-1 'ਚ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹਿੰਦ ਦੇ ਵਾਰਡ ਨੰ. 1 ਦੇ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਅੱਤੇਵਾਲੀ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ | ਇਸ ਕਾਰਜ ਵਿਚ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਦੀ ਬਰਮ ਨੂੰ ਪੱਕਾ ਕੀਤਾ ਜਾਵੇਗਾ | ਇਸ ਕਾਰਜ ਦੇ ਪੂਰਾ ਹੋਣ ਨਾਲ ਜਿੱਥੇ ਪਿੰਡ ਦੀ ਦਿੱਖ ਸੁੰਦਰ ਬਣੇਗੀ, ਉੱਥੇ ਹੀ ਸ਼ਹੀਦੀ ਜੋੜ ਮੇਲ 'ਤੇ ਆਉਣ ਵਾਲੀਆਂ ਸੰਗਤਾਂ ਨੂੰ ਵੀ ਸੌਖ ਹੋਵੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿਚ ਪੰਜਾਬ ਸਰਕਾਰ ਸੂਬੇ ਦਾ ਵਿਕਾਸ ਜੰਗੀ ਪੱਧਰ 'ਤੇ ਕਰਵਾ ਰਹੀ ਹੈ | ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸੰਗਠਨ ਇੰਚਾਰਜ ਗੁਰਮੀਤ ਸਿੰਘ ਬਾਜਵਾ, ਜਗਦੀਪ ਸਿੰਘ ਗੁਰਾਇਆ, ਗੁਰਮੁੱਖ ਸਿੰਘ, ਨਰੋਤਮ ਸਿੰਘ, ਗੁਰਬਚਨ ਕੌਰ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰੀਨਾ ਰਾਣੀ, ਕਸ਼ਮੀਰਾ ਸਿੰਘ, ਜੋਗਿੰਦਰ ਸਿੰਘ, ਜਸਪਿੰਦਰ ਸਿੰਘ, ਰਣਦੀਪ ਸਿੰਘ ਲਾਡੀ, ਪਿ੍ਤਪਾਲ ਸਿੰਘ ਜੱਸੀ, ਜਸਬੀਰ ਸਿੰਘ ਬੰਟੀ, ਬਲਦੇਵ ਜਲਾਲ, ਮਨਪ੍ਰੀਤ ਸਿੰਘ ਜੋਨੀ, ਪਵੇਲ ਹਾਂਡਾ, ਰਜੇਸ਼ ਉੱਪਲ, ਦਵਿੰਦਰ ਸਿੰਘ, ਗੋਪਾਲ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਕੰਗ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਵਜੋਂ ਚਾਰਜ ਸੰਭਾਲਿਆ ਅਗਲੀ ਖ਼ਬਰ ਸਰਪੰਚ ਹਰਵੇਲ ਸਿੰਘ ਮਾਧੋਪੁਰ ਦਾ ਸੀਨੀਅਰ ਮੀਤ ਪ੍ਰਧਾਨ ਬਣਨ 'ਤੇ ਆਗੂਆਂ ਨੇ ਕੀਤਾ ਸਨਮਾਨ
Ad Position 24