09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 08-12-2025
ਖਮਾਣੋਂ, 7 ਦਸੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਮੀਟਿੰਗ ਵਿਚ ਮੈਂਬਰਾਂ ਨੂੰ ਲਾਈਫ਼ ਸਰਟੀਫਿਕੇਟ ਦੇਣ ਅਤੇ ਈ ਕੇ.ਵਾਈ.ਸੀ. ਸਬੰਧੀ ਪੋਰਟਲ ਵਿਚ ਰਜਿਸਟਰੇਸ਼ਨ ਆਪਣੀ ਅਤੇ ਆਪਣੇ ਸੰਪਰਕ ਵਿਚ ਆਉਣ ਵਾਲੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਦੀ ਮੁਕੰਮਲ ਕਰਵਾਉਣ ਲਈ ਸਲਾਹ ਦਿੰਦਿਆਂ ਪੋਰਟਲ ਵਿਚ ਆਨਲਾਈਨ ਦਰਸਾਈਆਂ ਜਾਂਦੀਆਂ ਸਹੂਲਤਾਂ ਸਬੰਧੀ ਸੰਪਰਕ ਕਰਨ ਲਈ ਸਰਕਾਰ ਵਲੋਂ ਜਾਰੀ ਟੋਲ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਉਪਰੰਤ ਮੈਂਬਰਾਂ ਨੂੰ ਸਰਕਾਰ ਵਲੋਂ ਜਾਰੀ ਪੱਤਰ ਨੰ. 290 ਮਿਤੀ 28.11.2025 ਬਾਰੇ ਵਿਸਥਾਰ ਵਿਚ ਦਰਸਾਇਆ ਗਿਆ ਕਿ ਕਿਵੇਂ ਸਰਕਾਰ ਨੇ ਕੇਂਦਰੀ ਪੈਟਰਨ ਤੇ ਨੈਸ਼ਨਲ ਪੈਨਸ਼ਨ ਫਿਕਸੇਸ਼ਨ ਦਾ ਫ਼ਾਰਮੂਲਾ ਛੱਡ ਕੇ ਆਰਜ਼ੀ ਫ਼ਾਰਮੂਲੇ ਨੂੰ ਪੱਕਾ ਕਰਕੇ ਧੱਕਾ ਕੀਤਾ ਹੈ, ਕਿਉਂਕਿ ਇਸ ਫ਼ਾਰਮੂਲੇ ਵਿਚ 31-12-2015 ਨੂੰ ਮਹਿੰਗਾਈ ਭੱਤੇ ਦੀ ਦਰ 119 ਫ਼ੀਸਦੀ ਹੋਣ ਦੇ ਬਾਵਜੂਦ 113 ਫ਼ੀਸਦੀ ਨੂੰ ਪੱਕਾ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਕਿ ਕਮਿਸ਼ਨ ਨੇ ਅਜਿਹਾ ਕੋਈ ਫ਼ਾਰਮੂਲਾ ਸਿਫ਼ਾਰਸ਼ ਹੀ ਨਹੀਂ ਕੀਤਾ ਗਿਆ ਸੀ ਅਤੇ ਇਸ ਪੱਤਰ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਸਰਕਾਰ ਵਲੋਂ ਕੇਂਦਰੀ ਪੈਟਰਨ 'ਤੇ 16 ਫ਼ੀਸਦੀ ਦੀ ਮਹਿੰਗਾਈ ਭੱਤੇ ਦੀਆਂ ਪੰਜ ਕਿਸ਼ਤਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਸਰਕਾਰ ਪੈਨਸ਼ਨਰਾਂ ਦੀ ਕੋਈ ਵੀ ਮੰਗ ਮੰਨਣ ਲਈ ਤਿਆਰ ਨਹੀਂ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਗੱਲਬਾਤ ਰਾਹੀਂ ਪੈਂਡਿੰਗ ਮੰਗਾਂ ਦੇ ਹੱਲ ਲਈ ਕਦਮ ਚੁੱਕੇ ਤੇ ਅਸਲ ਅਰਥਾਂ ਵਿਚ ਬਜ਼ੁਰਗਾਂ ਨੂੰ ਸਨਮਾਨ ਦਿੱਤਾ ਜਾਵੇ | ਇਸ ਮੌਕੇ ਗੁਰਦੇਵ ਸਿੰਘ ਜਟਾਣਾ, ਭਗਤ ਸਿੰਘ ਪੰਜਕੋਹਾ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ ਖਮਾਣੋਂ, ਸ਼ਰਨਜੀਤ ਸਿੰਘ, ਲਾਭ ਸਿੰਘ ਘੁਮਾਣ, ਕਰਤਾਰ ਸਿੰਘ ਜਟਾਣਾ, ਗੁਰਚਰਨ ਸਿੰਘ ਫਰੌਰ, ਹਰਬੰਸ ਸਿੰਘ ਭੁੱਟਾ, ਪਿਆਰਾ ਸਿੰਘ ਭੁੱਟਾ, ਅਜਮੇਰ ਸਿੰਘ ਖਮਾਣੋਂ, ਹਿੰਮਤ ਸਿੰਘ, ਭੁਪਿੰਦਰ ਸਿੰਘ, ਬਲਦੇਵ ਸਿੰਘ ਮੀਰਪੁਰ, ਗੁਰਦਿੱਤ ਸਿੰਘ ਢੋਲੇਵਾਲ, ਸੁਰਿੰਦਰਪਾਲ ਸਿੰਘ ਖਮਾਣੋਂ, ਰਾਮ ਸਿੰਘ ਚੜ੍ਹੀ, ਤਾਰਾ ਸਿੰਘ, ਸੁਭਾਸ਼ ਚੰਦਰ ਜੈਨ, ਕੁਲਦੀਪ ਸਿੰਘ ਭਾਮੀਆਂ, ਸੁਖਦੇਵ ਸਿੰਘ ਕੰਗ, ਨਛੱਤਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਝੂਠੇ ਵਾਅਦਿਆਂ ਤੋਂ ਖ਼ਫ਼ਾ ਲੋਕ ਅਕਾਲੀ ਦਲ ਨਾਲ ਜੁੜ ਰਹੇ ਹਨ- ਰਾਜੂ ਖੰਨਾ ਅਗਲੀ ਖ਼ਬਰ ਕਾਂਗਰਸ 'ਚ ਟਿਕਟਾਂ ਤੇ ਕੁਰਸੀਆਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਲਾ ਸੱਚ ਆਇਆ ਬਾਹਰ- ਰਾਜੇਸ਼ ਗਹਿਰੀਵਾਲਾ
Ad Position 24