16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

'ਆਪ' ਦੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਵਿਕਾਸ 'ਚ ਪਾਉਣਗੇ ਅਹਿਮ ਯੋਗਦਾਨ- ਰਾਏ

Ad Position 21
No active advertisement
ਅਜੀਤ ਡੈਸਕ 20-12-2025
ਫ਼ਤਹਿਗੜ੍ਹ ਸਾਹਿਬ, 19 ਦਸੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਆਪਣੇ ਦਫ਼ਤਰ ਵਿਖੇ 'ਆਪ' ਦੇ ਨਵੇਂ ਚੁਣੇ ਗਏ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਸਿਰੋਪਾਉ ਦੇ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੇ 'ਤੇ ਮੋਹਰ ਲਗਾਈ ਹੈ, ਜਿਸ ਦੀ ਬਦੌਲਤ 'ਆਪ' ਦੇ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਬਲਾਕ ਸੰਮਤੀ ਮੈਂਬਰ ਵਧੇਰੀ ਗਿਣਤੀ ਵਿਚ ਚੁਣੇ ਗਏ ਹਨ | ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਹਲਕੇ ਦੀ ਨੁਹਾਰ ਬਦਲਣ ਦੇ ਲਈ ਉਹ ਪਹਿਲਾਂ ਵੀ ਯਤਨਸ਼ੀਲ ਸਨ ਤੇ ਹੁਣ ਵੀ ਵਿਕਾਸ ਦੀ ਰਫ਼ਤਾਰ ਨੂੰ ਦੁੱਗਣਾ ਕੀਤਾ ਜਾਵੇਗਾ, ਤਾਂ ਜੋ ਹਲਕਾ ਫ਼ਤਹਿਗੜ੍ਹ ਸਾਹਿਬ ਨੂੰ ਸੂਬੇ ਵਿਚੋਂ ਨਮੂਨੇ ਦਾ ਹਲਕਾ ਬਣਾਇਆ ਜਾ ਸਕੇ | ਇਸ ਮੌਕੇ ਨਵੇਂ ਚੁਣੇ ਗਏ ਮੈਂਬਰਾਂ ਵਲੋਂ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਜੇਤੂ ਮੈਂਬਰ ਚਨਾਰਥਲ ਕਲਾਂ ਜੋਨ ਤੋਂ ਬਲਜਿੰਦਰ ਸਿੰਘ, ਮਾਧੋਪੁਰ ਜ਼ੋਨ ਤੋਂ ਨਰਿੰਦਰ ਕੌਰ ਡੇਰਾ, ਮੂਲੇਪੁਰ ਜ਼ੋਨ ਤੋਂ ਕੁਲਜਿੰਦਰ ਕੌਰ ਘੁੰਮਣ, ਖੇੜਾ ਜ਼ੋਨ ਤੋਂ ਅਮਰਿੰਦਰ ਸਿੰਘ ਮੰਡੋਫਲ, ਬਲਾਕ ਖੇੜਾ ਤੋਂ ਜੇਤੂ ਮੈਂਬਰ ਸਰਬਜੀਤ ਕੌਰ, ਬਿਕਰਮ ਸਿੰਘ, ਪਰਵਿੰਦਰ ਕੌਰ, ਸੰਦੀਪ ਕੌਰ, ਮਲਕੀਤ ਸਿੰਘ, ਕਰਮਜੀਤ ਹੈਪੀ, ਰਮਨਪ੍ਰੀਤ ਕੌਰ, ਬਲਕਾਰ ਸਿੰਘ, ਬਲਾਕ ਸੰਮਤੀ ਸਰਹਿੰਦ ਤੋਂ ਜੇਤੂ ਮੈਂਬਰ ਸੁਖਪ੍ਰੀਤ ਕੌਰ, ਰਣਜੀਤ ਸਿੰਘ ਰਵੀ ਚੀਮਾ, ਸਤਬੀਰ ਸਿੰਘ, ਮਨਜੀਤ ਸਿੰਘ, ਭਜਨ ਸਿੰਘ, ਚਰਨਜੀਤ ਕੌਰ, ਗੁਰਜੀਤ ਸਿੰਘ ਬਿੱਟਾ, ਮਨਪ੍ਰੀਤ ਸਿੰਘ, ਹਰਜਿੰਦਰ ਕੌਰ, ਹਰਦੀਪ ਕੌਰ, ਹਰਮੀਤ ਸਿੰਘ ਛੰਨਾ, ਮਨਦੀਪ ਸਿੰਘ ਪੋਲਾ, ਭੁਪਿੰਦਰ ਕੌਰ ਆਦਿ ਵੀ ਹਾਜ਼ਰ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਖਾਨ, ਮਾਨਵ ਟਿਵਾਣਾ, ਸਰਬਜੀਤ ਰੁੜਕੀ, ਜਗਜੀਤ ਰਿਊਣਾ, ਲਖਵਿੰਦਰ ਜਾਗੋ, ਸਰਪੰਚ ਕੁਲਵਿੰਦਰ ਸਿੰਘ ਡੇਰਾ, 'ਆਪ' ਦੇ ਸੀਨੀਅਰ ਆਗੂ ਰਾਜ ਦਵਿੰਦਰ ਸਿੰਘ ਲਾਡੀ ਖਰ੍ਹੇ, ਜਤਿੰਦਰ ਸਿੰਘ ਖਰੇ, ਗੁਰਮੇਲ ਸਿੰਘ ਪੰਡਰਾਲੀ, ਅਮਰੀਕ ਸਿੰਘ ਬਾਲਪੁਰ, ਰਮੇਸ਼ ਕੁਮਾਰ ਸੋਨੂੰ, ਪਿ੍ਤਪਾਲ ਜੱਸੀ, ਯੂਥ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਪਵੇਲ ਹਾਂਡਾ, ਅਸੀਸ ਅੱਤਰੀ, ਅਸ਼ੀਸ਼ ਸੂਦ ਤੇ ਸਤੀਸ਼ ਲਟੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਸ ਵਾਰ ਅਮਲੋਹ ਬਲਾਕ 'ਚ ਚੋਣ ਪ੍ਰਕਿਰਿਆ ਪੂਰੇ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਚੜ੍ਹੀ ਨੇਪਰੇ੍ਹ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਭਾਜਪਾ ਪਿੰਡਾਂ 'ਚ ਮਜ਼ਬੂਤੀ ਨਾਲ ਉੱਭਰੀ- ਟੌਹੜਾ
Ad Position 24