16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਡਾ. ਮਨੋਹਰ ਸਿੰਘ ਦੀ ਅਗਵਾਈ 'ਚ ਸ਼ਹੀਦਾਂ ਨੂੰ ਸਮਰਪਿਤ ਯਾਤਰਾ ਅੱਜ ਤੋਂ

Ad Position 21
No active advertisement
ਅਜੀਤ ਡੈਸਕ 20-12-2025
ਖਮਾਣੋਂ, 19 ਦਸੰਬਰ (ਮਨਮੋਹਣ ਸਿੰਘ ਕਲੇਰ)-ਹਲਕਾ ਬਸੀ ਪਠਾਣਾਂ ਦੇ ਸ਼ਹਿਰ ਖਮਾਣੋਂ ਅਤੇ ਹਲਕੇ ਦੇ ਸਾਰੇ ਪਿੰਡਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੈਦਲ ਯਾਤਰਾ ਆਪਣੇ ਤੀਜੇ ਪੜਾਅ ਤਹਿਤ ਅੱਜ ਸਵੇਰੇ ਉੱਚਾ ਪਿੰਡ ਸੰਘੋਲ ਤੋਂ ਆਰੰਭ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਆਗੂ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਯਾਤਰਾ 29 ਨਵੰਬਰ ਨੂੰ ਪਿੰਡ ਨੰਦਪੁਰ ਕਲੌੜ ਤੋਂ ਸ਼ੁਰੂ ਕੀਤੀ ਗਈ ਸੀ, ਜੋ ਪਹਿਲੇ ਅਤੇ ਦੂਜੇ ਪੜਾਅ ਤਹਿਤ 23 ਪਿੰਡ ਕਵਰ ਕਰਕੇ ਬਲਾਕ ਸੰਮਤੀ ਚੋਣਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅੱਜ ਇਹ ਯਾਤਰਾ ਲਗਪਗ 13 ਪਿੰਡਾਂ ਵਿਚੋਂ ਦੀ ਲੰਘੇਗੀ | ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ ਦਸ ਵਜੇ ਅਰਦਾਸ ਕਰਨ ਉਪਰੰਤ ਯਾਤਰਾ ਉੱਚਾ ਪਿੰਡ ਸੰਘੋਲ ਤੋਂ ਰਵਾਨਾ ਹੋਵੇਗੀ | 'ਸਾਡੀ ਸਾਂਝ' ਸੰਸਥਾ ਵਲੋਂ ਪਹਿਲੀ ਵਾਰ ਕੀਤੀ ਜਾ ਰਹੀ, ਇਸ ਪੈਦਲ ਯਾਤਰਾ ਦੇ ਪਹਿਲੇ ਤੇ ਦੂਜੇ ਪੜਾਅ ਵਿਚ ਪਿੰਡਾਂ ਵਿਚ ਧਾਰਮਿਕ, ਸਮਾਜਿਕ ਅਤੇ ਸਿਆਸੀ ਜੀਵਨ ਨਾਲ ਸਬੰਧਿਤ ਵਿਅਕਤੀ ਸ਼ਾਮਿਲ ਹੁੰਦੇ ਦੇਖੇ ਗਏ | ਸ਼ਹੀਦਾਂ ਨੂੰ ਸਮਰਪਿਤ ਇਹ ਪਿੰਡ-ਪਿੰਡ ਪੈਦਲ ਯਾਤਰਾ ਵੱਖ-ਵੱਖ ਪੜਾਅ ਤਹਿਤ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਸਭਾ ਤੱਕ ਜਾਰੀ ਰਹੇਗੀ | ਇਸ ਯਾਤਰਾ ਤਹਿਤ ਹਰ ਪੜਾਅ ਵਿਚ ਦਸ ਬਾਰਾਂ ਪਿੰਡਾਂ 'ਚੋਂ ਇਕ ਜਥੇ ਦੇ ਰੂਪ ਵਿਚ ਪੈਦਲ ਚੱਲ ਕੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਯਾਦ ਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਸਿੱਜਦਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਰ ਉੱਚਾ ਪਿੰਡ ਸੰਘੋਲ ਤੋਂ ਪਿੰਡ ਬਾਠਾਂ ਨੰਗਲਾਂ, ਭਾਂਬਰੀ, ਠੀਕਰੀਵਾਲ, ਭੁੱਟਾ, ਰਿਆ, ਭਾਮੀਆਂ ਸਾਹਿਬ, ਦੁੱਲਵਾਂ, ਢੋਲੇਵਾਲ, ਖੇੜੀ, ਹਰਗਣਾ, ਸੁਹਾਵੀ, ਪਿੰਡ ਬੁਰਜ ਤੋਂ ਗਲੀਆਂ ਅਤੇ ਸੜਕਾਂ ਨੂੰ ਹੁੰਦੇ ਹੋਏ ਲੋਹਾਰ ਮਾਜਰਾ ਵਿਖੇ ਸਮਾਪਤੀ ਹੋਵੇਗੀ | ਇਸ ਦੌਰਾਨ ਪਿੰਡ ਭਾਂਬਰੀ ਵਿਖੇ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ | ਪੈਦਲ ਯਾਤਰੀ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਆਪਸੀ ਭਾਈਚਾਰਕ ਸਦਭਾਵਨਾ ਅਤੇ ਸਿੱਖੀ ਨਾਲ ਜੁੜਨ ਲਈ ਸੁਨੇਹਾ ਦਿੰਦੇ ਹੋਏ ਅੱਗੇ ਵੱਧਣਗੇ | ਉਨ੍ਹਾਂ ਦੱਸਿਆ ਕਿ ਆਖ਼ਰੀ ਪੜਾਅ ਵਿਚ ਸ਼ਹੀਦੀ ਸਭਾ ਤੋਂ ਪਹਿਲਾਂ ਸੰਗਤਾਂ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਯਾਤਰਾ ਦੀ ਸਮਾਪਤੀ ਹੋਵੇਗੀ | ਕਾਂਗਰਸ ਆਗੂ ਵਰਿੰਦਰਪਾਲ ਸਿੰਘ ਵਿੰਕੀ, ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ, ਜਗਦੀਪ ਸਿੰਘ ਭਾਂਬਰੀ, ਹਰੀਸ਼ ਕੁਮਾਰ ਸੰਘੋਲ, ਅਵਤਾਰ ਸਿੰਘ ਸੁਹਾਵੀ, ਸਾਬਕਾ ਸੰਮਤੀ ਮੈਂਬਰ ਮੰਗਾ ਨੰਗਲਾਂ, ਸੁਖਦੇਵ ਸਿੰਘ ਲੋਹਾਰ ਮਾਜਰਾ, ਕੁਲਦੀਪ ਸਿੰਘ ਬੁਰਜ, ਕੁਲਦੀਪ ਸਿੰਘ ਪਨੈਚਾਂ, ਗੁਰਜੱਪ ਸਿੰਘ ਭਾਂਬਰੀ, ਸਾਬਕਾ ਸਰਪੰਚ ਕੁਲਦੀਪ ਕੌਰ ਦੁੱਲਵਾਂ, ਕੁਲਦੀਪ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਭਾਮੀਆਂ ਅਤੇ ਬਰਿੰਦਰ ਸਿੰਘ ਮੋਹਣਮਾਜਰਾ ਅਨੁਸਾਰ ਹਰ ਪਿੰਡ ਵਿਚ ਯਾਤਰਾ ਦਾ ਸਤਿਕਾਰ ਨਾਲ ਸਵਾਗਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਚੋਣਾਂ ਦੇ ਆਏ ਨਤੀਜਿਆਂ ਸਦਕਾ 2027 'ਚ ਕਾਂਗਰਸ ਦੀ ਸਰਕਾਰ ਬਣਨਾ ਤੈਅ- ਮਨਜੀਤ ਸ਼ਰਮਾ ਅਗਲੀ ਖ਼ਬਰ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਈ- ਲਿਬੜਾ, ਹੈਪੀ
Ad Position 24