ਬਲਾਕ ਸੰਮਤੀ ਦੇ 2 ਜ਼ੋਨਾਂ 'ਤੇ ਜਿੱਤ ਪ੍ਰਾਪਤ ਕਰਨ ਨਾਲ ਭਾਜਪਾ ਹੋਈ ਮਜ਼ਬੂਤ- ਸਿੱਧੂਪੁਰ
ਅਜੀਤ ਡੈਸਕ
21-12-2025
ਉਨ੍ਹਾਂ ਕਿਹਾ ਕੇ ਪੰਜਾਬ ਦੇ ਪਿੰਡਾਂ ਦੇ ਲੋਕ ਲਗਪਗ ਜਾਣੂ ਹੋ ਚੁੱਕੇ ਹਨ ਕਿ 14ਵਾਂ ਵਿੱਤ ਕਮਿਸ਼ਨ 15ਵਾਂ ਵਿੱਤ ਕਮਿਸ਼ਨ 16ਵਾਂ ਵਿੱਤ ਕਮਿਸ਼ਨ ਇਹ ਸਾਰਾ ਪੈਸਾ ਕੇਂਦਰ ਸਰਕਾਰ ਦਾ ਪੈਸਾ ਹੈ ਜੋ ਕਿ ਪਿੰਡਾਂ ਦੇ ਵਿਚ ਵਿਕਾਸ ਦੇ ਕੰਮਾਂ ਲਈ ਲੱਗ ਰਿਹਾ | ਆਉਣ ਵਾਲੀਆਂ 2007 ਦੇ ਵਿਚ ਭਾਰਤੀ ਜਨਤਾ ਪਾਰਟੀ ਮੈਦਾਨ ਫ਼ਤਹਿ ਕਰੇਗੀ ਅਤੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਆਪਣੇ ਦਮ 'ਤੇ ਸਰਕਾਰ ਬਣਾਏਗੀ | ਇਸ ਮੌਕੇ ਉਮੀਦਵਾਰ ਪੂਜਾ ਰਾਣੀ ਸੰਘੋਲ, ਰਜਿੰਦਰ ਸਿੰਘ ਉਮੀਦਵਾਰ ਜੈ ਸਿੰਘ ਵਾਲਾ, ਕਰਨੈਲ ਸਿੰਘ, ਰਿਸ਼ੀ ਕੁਮਾਰ ਗੌਤਮ, ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਵਿਨੋਦ ਰਾਣਾ, ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਅਰਨ ਰਾਣਾ, ਗੁਰਮੇਲ ਸਿੰਘ, ਦਲਵੀਰ ਸਿੰਘ ਫ਼ਤਹਿਪੁਰ ਜੱਟਾਂ, ਕਰਮ ਸਿੰਘ ਮੈੜਾਂ, ਹਰਜੀਤ ਕੌਰ ਮੈੜਾਂ, ਵੀਰ ਦਵਿੰਦਰ ਸਿੰਘ ਮਹਿਦੂਦਾਂ, ਮਨੀ ਮਹਿਤਾ ਚੁੰਨ੍ਹੀ ਕਲਾ, ਲਖਵਿੰਦਰ ਸਿੰਘ ਕਮਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਆਗੂ ਦੇ ਵਰਕਰ ਆਦਿ ਸ਼ਾਮਿਲ ਸਨ |