08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗਊ ਸੇਵਾ ਸਮਿਤੀ ਨੇ ਗਊਸ਼ਾਲਾ ਅਮਲੋਹ 'ਚ ਮਨਾਇਆ ਮੱਸਿਆ ਦਾ ਦਿਹਾੜਾ

Ad Position 21
No active advertisement
ਅਜੀਤ ਡੈਸਕ 21-12-2025
ਅਮਲੋਹ, 20 ਦਸੰਬਰ (ਕੇਵਲ ਸਿੰਘ)-ਗਊ ਸੇਵਾ ਸਮਿਤੀ ਅਮਲੋਹ ਵਲੋਂ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਚ ਮੱਸਿਆ ਦਾ ਦਿਹਾੜਾ ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ ਦੀ ਅਗਵਾਈ ਹੇਠ ਗਊ ਪੂਜਾ ਕਰਕੇ ਮਨਾਇਆ ਗਿਆ | ਇਸ ਮੌਕੇ ਮੰਦਰ ਦੇ ਪੁਜਾਰੀ ਪੰਡਤ ਰਵਿੰਦਰ ਰਵੀ ਨੇ ਮੰਤਰਾਂ ਦਾ ਉਚਾਰਣ ਕੀਤਾ | ਇਸ ਮੌਕੇ ਪ੍ਰਧਾਨ ਸੂਦ ਨੇ ਦੱਸਿਆ ਕਿ ਗਊ ਸੇਵਾ ਸਮਿਤੀ ਵਲੋਂ ਹਰ ਮਹੀਨੇ ਦੀ ਮੱਸਿਆ ਅਤੇ ਪੂਰਨਮਾਸ਼ੀ ਨੂੰ ਗਊ ਪੂਜਾ ਕਰਕੇ ਗਊਸ਼ਾਲਾ ਵਿਚ ਨਗਰ ਖੇੜੇ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ | ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਕੋਈ ਵੀ ਸ਼ਰਧਾਲੂ ਪੂਜਾ ਕਰਵਾਉਣ ਲਈ ਸਮਿਤੀ ਦੇ ਅਹੁਦੇਦਾਰਾਂ ਜਾਂ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਮਾਨਵ ਭਲਾਈ ਮੰਚ ਅਮਲੋਹ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਰਾਮ ਮੰਦਰ ਕਮੇਟੀ ਅਮਲੋਹ ਦੇ ਖ਼ਜ਼ਾਨਚੀ ਸ਼ਿਵ ਕੁਮਾਰ ਗੋਇਲ, ਅਸ਼ੋਕ ਗੁਪਤਾ , ਵਿਪਨ ਕੁਮਾਰ ਗਰਗ, ਭੂਸ਼ਨ ਗਰਗ, ਜੋਤੀ ਮੜਕਣ ਅਤੇ ਸੰਤੋਸ਼ ਮੜਕਣ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਕਪੂਰਗੜ੍ਹ ਵਿਖੇ ਮੇਗਾ ਪੀ.ਟੀ.ਐੱਮ. ਕਰਵਾਈ ਅਗਲੀ ਖ਼ਬਰ ਨੈਸ਼ਨਲ ਚੈਂਪੀਅਨਸ਼ਿਪ 'ਚ ਕਾਂਸੀ ਤਗਮਾ ਜਿੱਤਣ 'ਤੇ ਰਾਜੂ ਪਹਿਲਵਾਨ ਦਾ ਸਨਮਾਨ
Ad Position 24