08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਭੋਗ 'ਤੇ ਵਿਸ਼ੇਸ਼: ਰਣਧੀਰ ਸਿੰਘ ਖਟਰਾਓ (ਕਲਕੱਤੇ ਵਾਲੇ)

Ad Position 21
No active advertisement
ਅਜੀਤ ਡੈਸਕ 21-12-2025
ਖਮਾਣੋਂ, 20 ਦਸੰਬਰ-ਰਣਧੀਰ ਸਿੰਘ ਖਟਰਾਓ ਦਾ ਜਨਮ 7 ਮਈ 1946 ਨੂੰ ਪਿਤਾ ਚਰਨ ਸਿੰਘ ਅਤੇ ਮਾਤਾ ਸੰਤ ਕੌਰ ਦੇ ਗ੍ਰਹਿ ਪਿੰਡ ਖਮਾਣੋਂ ਮੇਲੇ ਵਾਲੀ ਵਿਖੇ ਹੋਇਆ | ਉਨ੍ਹਾਂ ਆਪਣੀ ਮੁੱਢਲੀ ਵਿੱਦਿਆ ਖਮਾਣੋਂ ਅਤੇ ਇਸ ਉਪਰੰਤ ਉੱਚਾ ਪਿੰਡ ਸੰਘੋਲ ਤੋਂ ਪ੍ਰਾਪਤ ਕਰਨ ਉਪਰੰਤ ਏ.ਐਸ. ਕਾਲਜ ਖੰਨਾ ਵਿਖੇ ਪੜ੍ਹਾਈ ਹਾਸਲ ਕੀਤੀ | 1989 ਵਿਚ ਉਨ੍ਹਾਂ ਕਲਕੱਤਾ ਵਿਖੇ ਟ੍ਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਸੰਨ 2000 ਵਿਚ ਪੰਜਾਬ ਪਰਤ ਆਏ ਅਤੇ ਇੱਥੇ ਖੇਤੀਬਾੜੀ ਦੇ ਧੰਦੇ ਨੂੰ ਅਪਣਾਇਆ ਅਤੇ ਇਕ ਸਫਲ ਕਿਸਾਨ ਵਜੋਂ ਖੇਤੀਬਾੜੀ ਕੀਤੀ | ਉਹ ਬਹੁਤ ਹੀ ਵਧੀਆ ਸਲਾਹਕਾਰ ਅਤੇ ਨੇਕ ਸੁਭਾਅ ਦੇ ਮਾਲਕ ਸਨ ਅਤੇ ਹਰ ਇਕ ਦੇ ਦੁੱਖ-ਸੁੱਖ ਵਿਚ ਵੱਧ-ਚੜ੍ਹ ਕੇ ਸ਼ਰੀਕ ਹੁੰਦੇ ਸਨ | ਇਸ ਤੋਂ ਇਲਾਵਾ ਉਹ ਹੋਰ ਸਮਾਜ ਸੇਵੀ ਕੰਮਾਂ ਵਿਚ ਵੀ ਮੋਹਰੀ ਸਨ ਅਤੇ ਗੁਰਦੁਆਰਾ ਖਮਾਣੋਂ ਮੇਲੇ ਵਾਲੀ ਵਿਖੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਸਨ | ਉਨ੍ਹਾਂ ਦੇ ਸਪੁੱਤਰ ਸਵਰਨ ਸਿੰਘ ਖੇਤੀਬਾੜੀ ਦਾ ਧੰਦਾ ਕਰ ਰਹੇ ਹਨ ਅਤੇ ਰਣਜੀਤ ਸਿੰਘ ਜਿੱਥੇ ਕਲਕੱਤਾ ਵਿਖੇ ਟ੍ਰਾਂਸਪੋਰਟ ਦਾ ਕਾਰੋਬਾਰ ਕਰ ਰਹੇ ਹਨ, ਉੱਥੇ ਗੁਰਦੁਆਰਾ ਬੜਾ ਸਿੱਖ ਸੰਗਤ, ਕਲਕੱਤਾ ਵਿਖੇ ਬਤੌਰ ਜਨਰਲ ਸਕੱਤਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਸਪੁੱਤਰ ਜਤਿੰਦਰ ਸਿੰਘ ਵੀ ਆਪਣਾ ਕਾਰੋਬਾਰ ਕਰ ਰਹੇ ਹਨ | ਮਿਤੀ 13 ਦਸੰਬਰ 2025 ਦਿਨ ਸ਼ਨੀਵਾਰ ਨੂੰ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਖਟਰਾਓ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 21 ਦਸੰਬਰ 2025 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਖਮਾਣੋਂ ਮੇਲੇ ਵਾਲੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ, ਜਿੱਥੇ ਉਨ੍ਹਾਂ ਨੂੰ ਇਲਾਕਾ ਨਿਵਾਸੀਆਂ ਵਲੋਂ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ |
-ਜੋਗਿੰਦਰ ਪਾਲ
Ad Position 22
No active advertisement
ਪਿਛਲੀ ਖ਼ਬਰ ਭੁੱਟਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਵੋਟਰਾਂ ਤੇ ਸਮਰਥਕਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
Ad Position 24