08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦਾਸਤਾਂ-ਏ-ਚਮਕੌਰ ਸਾਹਿਬ ਨੂੰ ਸਮਰਪਿਤ 12 ਸਾਲਾਂ ਤੋਂ ਜਾਰੀ ਹੈ ਖਮਾਣੋਂ ਤੋਂ ਸ੍ਰੀ ਚਮਕੌਰ ਸਾਹਿਬ ਦੀ ਸਾਈਕਲ ਯਾਤਰਾ

Ad Position 21
No active advertisement
ਅਜੀਤ ਡੈਸਕ 21-12-2025
ਖਮਾਣੋਂ, 20 ਦਸੰਬਰ (ਮਨਮੋਹਣ ਸਿੰਘ ਕਲੇਰ)-ਪਿਛਲੇ ਕਰੀਬ 12 ਸਾਲਾਂ ਤੋਂ ਤੜਕੇ ਦੇ ਸਾਢੇ 3 ਵਜੇ ਇਕ ਸਾਈਕਲ ਯਾਤਰਾ ਖਮਾਣੋਂ ਤੋਂ ਮਾਸਟਰ ਸੋਹਣ ਸਿੰਘ ਅਤੇ ਬਲਵੀਰ ਸਿੰਘ ਦੀ ਅਗਵਾਈ ਵਿਚ ਆਰੰਭ ਹੁੰਦੀ ਹੈ ਜੋ ਸ੍ਰੀ ਚਮਕੌਰ ਸਾਹਿਬ ਦੇ ਗੁਰਧਾਮਾਂ ਤੱਕ ਜਾ ਕੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਾਪਸ ਆਉਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਨੇ ਦੱਸਿਆ ਅੰਮਿ੍ਤ ਵੇਲੇ ਲਵਲੀ ਸਟੂਡੀਓ ਪਾਸ ਸੰਗਤ ਇਕੱਠੀ ਹੁੰਦੀ ਹੈ ਅਤੇ ਆਪਣੇ-ਆਪਣੇ ਸਾਈਕਲਾਂ ਸਮੇਤ ਯਾਤਰਾ ਆਰੰਭ ਕੀਤੀ ਜਾਂਦੀ ਹੈ, ਜੋ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਇਹ ਯਾਤਰਾ 20 ਦਸੰਬਰ ਤੋਂ 5 ਜਨਵਰੀ ਤੱਕ ਜਾਰੀ ਰਹੇਗੀ | ਅਗਰ ਸੰਗਤ ਚਾਹੇਗੀ ਤਾਂ ਇਸਨੂੰ ਅੱਗੇ ਵੀ ਹੋਰ ਵੀ ਵਧਾਇਆ ਜਾ ਸਕਦਾ ਹੈ | ਇਸ ਮੌਕੇ ਨੌਜਵਾਨ ਇਹ ਪ੍ਰਣ ਕਰਦੇ ਹਨ ਕਿ ਉਹ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣਗੇ | ਇਸ ਸਾਈਕਲ ਯਾਤਰਾ ਨਾਲ ਉਨ੍ਹਾਂ ਨੂੰ ਆਤਮਕਿ ਸ਼ਾਂਤੀ ਤੇ ਸਕੂਨ ਮਿਲਦਾ ਹੈ | ਇਸ ਮੌਕੇ ਯਾਤਰਾ ਕਰਨ ਵਾਲੀ ਸੰਗਤ ਵਿਚ ਗੁਰਿੰਦਰ ਸਿੰਘ ਸੋਨੀ ਐੱਮ.ਸੀ., ਭੁਪਿੰਦਰ ਸਿੰਘ ਮਨੈਲਾ, ਬਹਾਦਰ ਸਿੰਘ ਲੈਕਚਰਾਰ, ਹਰਦੀਪ ਸਿੰਘ ਗੋਲਡੀ ਖਮਾਣੋਂ, ਬਹਾਦਰ ਸਿੰਘ ਮਨੈਲੀ, ਮਾਸਟਰ ਗੁਰਿੰਦਰ ਸਿੰਘ, ਨਿਰਮਲ ਸਿੰਘ ਭੱਟੀ, ਸਤਨਾਮ ਸਿੰਘ, ਅਮਰੀਕ ਸਿੰਘ ਖਮਾਣੋਂ, ਨਵਇੰਦਰਜੀਤ ਸਿੰਘ, ਜਸਪਾਲ ਸਿੰਘ, ਜਸਮੇਲ ਸਿੰਘ, ਪਰਦੀਪ ਸਿੰਘ, ਸਾਹਿਬ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਸੋਹੀ, ਪ੍ਰਦੁਮਣ ਸਿੰਘ ਹਵਾਰਾ, ਗੋਲਡੀ ਬਦੇਸ਼ਾਂ, ਭਰਪੂਰ ਸਿੰਘ ਬਦੇਸ਼ਾਂ, ਸਰਬਜੀਤ ਸਿੰਘ ਜੀਤੀ, ਈਸ਼ਵਰ ਸਿੰਘ, ਜਸਵੀਰ ਸਿੰਘ ਬਿਲਾਸਪੁਰ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਰ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਯਾਦ 'ਚ ਪਾਠ ਕਰਵਾਇਆ ਅਗਲੀ ਖ਼ਬਰ ਵਿਧਾਇਕ ਗੈਰੀ ਬੜਿੰਗ ਨੇ ਅਮਲੋਹ ਕੰਨਿਆ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਵਿਚ ਕੀਤੀ ਸ਼ਿਰਕਤ
Ad Position 24