16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

'ਨਵਾਂ ਸਾਲ ਨਵ ਜੰਮੀਆਂ ਧੀਆਂ ਨਾਲ' ਪ੍ਰੋਗਰਾਮ 4 ਨੂੰ ਕਰਵਾਇਆ ਜਾਵੇਗਾ- ਸੇਖੋਂ

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਮੰਡੀ ਗੋਬਿੰਦਗੜ੍ਹ, 22 ਦਸੰਬਰ (ਇਕਬਾਲਦੀਪ ਸੰਧੂ)-ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਡਡਹੇੜੀ ਵਲੋਂ ਲੋਕ ਗਾਇਕ ਲਵ ਕੌਰ ਦੇ ਨਵੇਂ ਆ ਰਹੇ ਗੀਤ ਕਿਰਦਾਰ ਦਾ ਪੋਸਟਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਕੁੜੀਆਂ ਲਈ ਸਮਾਜਿਕ ਗੀਤ 1 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜੋ ਕਿ ਸਮਾਜ ਨੂੰ ਸੇਧ ਦੇਣ ਵਾਲਾ ਗੀਤ ਹੈ | ਸੇਖੋਂ ਵਲੋਂ ਇਹ ਪੋਸਟਰ ਰਿਲੀਜ਼ ਕਰਨ ਮੌਕੇ ਲਵ ਕੌਰ, ਉਸ ਦੇ ਮਾਪਿਆਂ ਅਤੇ ਕਲੱਬ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਲੱਬ ਵਲੋਂ ਆਉਣ ਵਾਲੀ 4 ਜਨਵਰੀ ਨੂੰ 'ਨਵਾਂ ਸਾਲ ਨਵ ਜੰਮੀਆਂ ਧੀਆਂ ਨਾਲ' ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਲਵ ਕੌਰ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਬਲਵਿੰਦਰ ਸਿੰਘ ਖਾਲਸਾ, ਫੋਰਮੈਨ ਬਲਬੀਰ ਸਿੰਘ ਸਿੱਧੂ ਵਾਇਸ ਚੇਅਰਮੈਨ ਉਪ ਚੇਅਰਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸਾਇਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਜਸਮੇਲ ਸਿੰਘ, ਆਤਮਜੀਤ ਸਿੰਘ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਸਿੰਘ, ਪ੍ਰਗਟ ਸਿੰਘ, ਗੁਰਤੇਜ ਸਿੰਘ, ਦੁਰਲੱਭ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਜਸਬੀਰ ਸਿੰਘ ਘੁੰਮਣ, ਡਾ. ਬਲਬੀਰ ਸਿੰਘ, ਹੈਪੀ ਸ਼ਾਰਦਾ, ਮੋਨਿਕਾ ਪੰਚ, ਦਰਬਾਰਾ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ ਗਰੇਵਾਲ, ਹਰਵਿੰਦਰ ਸਿੰਘ, ਬੀਬੀ ਗੁਰਵਿੰਦਰ ਕੌਰ, ਤਰੁਣਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਭਾ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਹੁਕਮ ਜਾਰੀ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ- ਗੌਤਮ, ਪਾਠਕ
Ad Position 24