17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਾਲ 2026 ਦਾ ਗੁਰਪੁਰਬ ਤੇ ਦੇਸੀ ਤਰੀਕਾਂ ਵਾਲਾ ਕੈਲੰਡਰ ਜੈ ਕਿ੍ਸ਼ਨ ਵਲੋਂ ਜਾਰੀ

Ad Position 21
No active advertisement
ਅਜੀਤ ਡੈਸਕ 24-12-2025
ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਮਨਪ੍ਰੀਤ ਸਿੰਘ)-ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਖੇ ਸਾਲ 2026 ਵਿਚ ਆਉਣ ਵਾਲੇ ਗੁਰਪੁਰਬ, ਮੱਸਿਆ, ਪੂਰਨਮਾਸ਼ੀ, ਸੰਗਰਾਂਦ ਨੂੰ ਦਰਸਾਉਂਦਾ ਹੋਇਆ ਦੇਸੀ ਤਰੀਕਾ ਵਾਲਾ ਕੈਲੰਡਰ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਮੀਤ ਚੇਅਰਮੈਨ ਜੈ ਕਿ੍ਸ਼ਨ ਸਾਬਕਾ ਡੀ.ਪੀ.ਆਰ.ਓ. ਨੇ ਜਾਰੀ ਕੀਤਾ | ਇਸ ਸਬੰਧੀ ਜੈ ਕਿ੍ਸ਼ਨ ਨੇ ਦੱਸਿਆ ਕਿ ਇਹ ਕੈਲੰਡਰ ਖੰਨਾ ਤੋਂ ਬਾਬਾ ਕੁਲਦੀਪ ਸਿੰਘ, ਮੁਨਸ਼ੀ ਸਿੰਘ, ਚਰਨ ਸਿੰਘ, ਰਾਜੇਸ਼ ਕੁਮਾਰ ਆਦਿ ਨੇ ਤਿਆਰ ਕਰਵਾਏ ਸਨ | ਇਸ ਮੌਕੇ ਉਕਤ ਮੈਂਬਰਾਂ ਦਾ ਸਤਿਕਾਰ ਵੀ ਟਰੱਸਟ ਵਲੋਂ ਕੀਤਾ ਗਿਆ | ਇਸ ਮੌਕੇ ਟਰੱਸਟੀ ਮਹਿੰਦਰ ਸਿੰਘ ਮੋਰਿੰਡਾ, ਮੈਨੇਜਰ ਨਵਜੋਤ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਿਬ ਵਿਖੇ ਸਫ਼ਰ-ਏ-ਸ਼ਹਾਦਤ ਪ੍ਰੋਗਰਾਮ ਅੱਜ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੋਟਲਾ ਬਡਲਾ ਵਿਖੇ ਮੈਗਾ ਪੀ. ਟੀ. ਐੱਮ. ਕਰਵਾਈ
Ad Position 24