17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਿਬ ਵਿਖੇ ਸਫ਼ਰ-ਏ-ਸ਼ਹਾਦਤ ਪ੍ਰੋਗਰਾਮ ਅੱਜ

Ad Position 21
No active advertisement
ਅਜੀਤ ਡੈਸਕ 24-12-2025
ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਮਣੇ ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਫ਼ਰ-ਏ-ਸ਼ਹਾਦਤ ਪ੍ਰੋਗ੍ਰਾਮ 24 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਗੱਲ ਦੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸ.ਐੱਸ. ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਪ੍ਰੋਗ੍ਰਾਮ ਤਹਿਤ 24 ਦਸੰਬਰ ਨੂੰ ਸ਼ਾਮੀ 4 ਵਜੇ ਤੋਂ 7 ਵਜੇ ਤੱਕ ਭਾਈ ਗੁਰਇਕਬਾਲ ਸਿੰਘ, ਮਾਤਾ ਕੋਲਾਂ ਭਲਾਈ ਕੇਂਦਰ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਜੋੜਨਗੇ, ਜਦੋਂਕਿ ਬੀਬੀ ਕਮਲਜੀਤ ਕੌਰ ਮੋਹਾਲੀ ਵਾਲੇ, ਬਾਬਾ ਗੁਰਜੰਟ ਸਿੰਘ ਤਪਾ ਦਰਾਜ, ਭਾਈ ਚਰਨਜੀਤ ਸਿੰਘ ਲੁਧਿਆਣੇ ਵਾਲੇ, ਭਾਈ ਹਰਵਿੰਦਰ ਸਿੰਘ ਅਤਾਲੇ ਵਾਲੇ ਰਾਤੀ 10 ਵਜੇ ਤੱਕ ਕੀਰਤਨ ਰਾਹੀਂ ਸ਼ਹੀਦੀ ਸਫ਼ਰ ਬਾਰੇ ਸੰਗਤਾਂ ਨਾਲ ਸਾਂਝ ਪਾਉਣਗੇ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗ੍ਰਾਮ ਵਿਚ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ |
Ad Position 22
No active advertisement
ਪਿਛਲੀ ਖ਼ਬਰ ਦੀਪਨੇਸ਼ ਸਿੰਘ ਬਿਸਟਾ ਦੀ ਅੰਡਰ-19 ਲੜਕਿਆਂ ਦੀ ਬੈਡਮਿੰਟਨ 'ਚ ਰਾਸ਼ਟਰੀ ਪੱਧਰ ਲਈ ਚੋਣ ਅਗਲੀ ਖ਼ਬਰ ਸਾਲ 2026 ਦਾ ਗੁਰਪੁਰਬ ਤੇ ਦੇਸੀ ਤਰੀਕਾਂ ਵਾਲਾ ਕੈਲੰਡਰ ਜੈ ਕਿ੍ਸ਼ਨ ਵਲੋਂ ਜਾਰੀ
Ad Position 24