28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬੰਗਲਾਦੇਸ਼ ਸਰਕਾਰ ਖ਼ਿਲਾਫ਼ ਮੰਡੀ ਗੋਬਿੰਦਗੜ੍ਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰੋਸ ਮਾਰਚ ਕੱਢ ਕੇ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 28-12-2025
ਮੰਡੀ ਗੋਬਿੰਦਗੜ੍ਹ, 27 ਦਸੰਬਰ (ਇਕਬਾਲਦੀਪ ਸੰਧੂ)-ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਗੋਪਾਲ ਕਿ੍ਸ਼ਨ ਬਾਂਸਲ ਤੇ ਸੁਨੀਲ ਮਿੱਤਲ ਦੀ ਅਗਵਾਈ 'ਚ ਸਮੂਹ ਸਮਾਜ ਵਲੋਂ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਇਕ ਰੋਸ ਮਾਰਚ ਕੱਢਿਆ | ਇਹ ਮਾਰਚ ਮੇਨ ਬਾਜ਼ਾਰ ਤੋਂ ਲਾਲ ਬੱਤੀ ਚੌਕ ਤੱਕ ਕੱਢਿਆ ਅਤੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ | ਜਾਣਕਾਰੀ ਦਿੰਦੇ ਹੋਏ ਗੋਪਾਲ ਕ੍ਰਿਸ਼ਨ ਬਾਂਸਲ ਨੇ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਦਾ ਮੁੱਖ ਉਦੇਸ਼ ਲੋਕਾਂ ਨੂੰ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਸਾਡੇ ਗ਼ੁੱਸੇ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚੇ ਅਤੇ ਕੇਂਦਰ ਸਰਕਾਰ ਨੂੰ ਇਸ ਮੁੱਦੇ 'ਤੇ ਸਾਰੇ ਦੇਸ਼ਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਜਲਦੀ ਤੋਂ ਜਲਦੀ ਕੁਝ ਠੋਸ ਕਦਮ ਚੁੱਕੇ ਤਾਂ ਜੋ ਬੰਗਲਾਦੇਸ਼ ਨੂੰ ਆਪਣੇ ਕੰਮਾਂ ਦਾ ਅਹਿਸਾਸ ਹੋ ਸਕੇ ਅਤੇ ਉੱਥੇ ਰਹਿਣ ਵਾਲੇ ਹਿੰਦੂਆਂ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਉਨ੍ਹਾਂ 'ਤੇ ਹੋ ਰਹੇ ਅੱਤਿਆਚਾਰਾਂ ਤੋਂ ਮੁਕਤ ਕਰਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਂ-ਸਮੇਂ 'ਤੇ ਧਰਮ ਤੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦਾ ਆ ਰਿਹਾ ਹੈ ਤੇ ਭਵਿੱਖ ਵਿਚ ਵੀ ਅਜਿਹਾ ਕਰਦਾ ਰਹੇਗਾ | ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅਜਿਹੇ ਅੱਤਿਆਚਾਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ | ਰੋਸ ਮਾਰਚ 'ਚ ਪੂਰਨ ਸਤੀਜਾ, ਨਵੀਨ ਦਾਨੀ, ਦੀਪਕ ਭਾਰਤੀ, ਸੱਜਣ ਗੋਇਲ, ਪ੍ਰਦੀਪ ਗੁਪਤਾ, ਦਿਨੇਸ਼ ਗੁਪਤਾ, ਰਾਕੇਸ਼ ਜੈਨ, ਡਾ. ਹਰਜਿੰਦਰ ਪੂਨੀਆ, ਕੀਰਤੀ ਗਰਗ ,ਗੁਲਜ਼ਾਰੀ ਲਾਲ, ਤੇਜਿੰਦਰ ਬਾਂਸਲ, ਪ੍ਰਕਾਸ਼ ਚੰਦ ਗਰਗ, ਡਾ. ਮਨਮੋਹਨ ਕੌਸ਼ਲ, ਸ਼ਰਨ ਦਾਸ, ਵਿਨੋਦ ਗੋਇਲ, ਸੰਦੀਪ ਗੋਇਲ, ਵਿਵੇਕ ਸਿੰਗਲਾ, ਸੰਜੇ ਗਰਗ, ਅਸ਼ੋਕ ਜਿੰਦਲ, ਸੰਜੇ ਗਰਗ, ਅਸ਼ੋਕ ਜਿੰਦਲ, ਅਜਿਤ, ਪ੍ਰਵੀਨ ਜੈਨ, ਪੁਨੀਤ ਗੋਇਲ, ਰਵਿੰਦਰ ਸਿੰਘ ਪਦਮ, ਰਾਜੀਵ ਵਰਮਾ, ਦਿਲੀਪ ਗੁਪਤਾ, ਪੁਨੀਤ ਮਹਾਵਰ, ਸੰਦੀਪ ਤਿਵਾੜੀ, ਰਾਜੀਵ ਵਰਮਾ, ਯੋਗੇਸ਼ ਡਾਟਾ ਸੁਰੇਸ਼ ਗੁਪਤਾ, ਸੁਭਾਸ਼ ਸਿੰਗਲਾ, ਮੋਤੀ ਲਾਲ ਸੇਤੀਆ, ਅਮਿਤ ਸੰਦਲ, ਨਰਿੰਦਰ ਭਾਟੀਆ, ਨਾਰਾਇਣ ਦਾਸ, ਮਨੋਜ, ਰਾਕੇਸ਼ ਗੁਪਤਾ, ਰਮਨ ਸ਼ਾਰਦਾ, ਅਸ਼ਵਨੀ ਭਾਟੀਆ, ਮਹਿੰਦਰ ਮਿੱਤਲ, ਰਾਜੇਸ਼ ਚੰਦਰ, ਸਰਵੇਸ਼ ਡਾਟਾ, ਫ਼ਤਹਿ ਚੰਦ, ਰਾਜ ਕੁਮਾਰ ਮਿੱਤਲ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪੋਸ਼ਣ ਅਭਿਆਨ, ਸਖੀ ਵਨ ਸਟਾਪ ਸੈਂਟਰ ਤੇ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਲਗਾਈ ਪ੍ਰਦਰਸ਼ਨੀ ਨੂੰ ਮਿਲਿਆ ਭਰਵਾਂ... ਅਗਲੀ ਖ਼ਬਰ ਬੁੱਢਾ ਦਲ ਦੀ ਅਗਵਾਈ 'ਚ ਨਿਹੰਗ ਸਿੰਘਾਂ ਦਾ ਮਹੱਲਾ ਅੱਜ ਨਿਕਲੇਗਾ-ਮੈਨੇਜਰ ਬੁੱਢਾ ਦਲ
Ad Position 24