ਫ਼ਤਹਿਗੜ੍ਹ ਸਾਹਿਬ, 28 ਦਸੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੋਸਾਇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗੇਟ ਮੂਹਰੇ ਸਾਲਾਨਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਤੇ ਸੰਸਥਾ ਦੇ ਪ੍ਰਧਾਨ ਜਗਰੂਪ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਇਸ ਕੈਂਪ ਵਿਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲੈ ਕੇ ਜਿੱਥੇ ਆਪਣੇ ਸਿਰਾਂ 'ਤੇ ਦਸਤਾਰਾਂ ਸਜਾਈਆਂ, ਉੱਥੇ ਹੀ ਭਵਿੱਖ ਵਿਚ ਰੋਮਾਂ ਦੀ ਬੇਅਦਬੀ ਨਾ ਕਰਨ ਅਤੇ ਦਸਤਾਰਾਂ ਸਜਾਉਣ ਦਾ ਪ੍ਰਣ ਵੀ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਜਿਹੜੇ ਵੀ ਨੌਜਵਾਨ ਪੱਕੇ ਤੌਰ ਤੇ ਦਾੜ੍ਹੀ, ਕੇਸ ਰੱਖਣ ਦਾ ਪ੍ਰਣ ਕਰਦੇ ਹਨ, ਉਨ੍ਹਾਂ ਨੂੰ ਸੰਸਥਾ ਵਲੋਂ ਦਸਤਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ | ਇਸ ਕੈਂਪ 'ਚ ਗੁਰਪ੍ਰੀਤ ਸਿੰਘ ਗਿੱਲ ਚੱਕ, ਐਡ. ਜਸਪ੍ਰੀਤ ਸਿੰਘ ਝੰਬਾਲੀ, ਸੁਖਵੰਤ ਸਿੰਘ ਅਲੀਪੁਰ, ਜਸਵਿੰਦਰ ਸਿੰਘ ਧੂਰੀ, ਪਰਮਜੀਤ ਸਿੰਘ, ਬਲਤੇਜ ਸਿੰਘ, ਸੁਸ਼ੀਲ ਕੁਮਾਰ, ਅਮਨ ਮੀਤ ਸਿੰਘ ਮੀਤ, ਗੁਰਮੀਤ ਸਿੰਘ ਟੌਹੜਾ, ਰਣਦੇਵ ਸਿੰਘ ਦੇਬੀ, ਡਾ. ਐੱਚ. ਐੱਸ. ਭੱਟੀ, ਨੇਤਰ ਸਿੰਘ ਕੈਨੇਡਾ, ਜਸਵੀਰ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ, ਹਰ ਕੋਮਲ ਸਿੰਘ, ਜਤਿੰਦਰ ਸਿੰਘ, ਜਗਤਾਰ ਸਿੰਘ, ਰਜਿੰਦਰ ਸਿੰਘ, ਜਗਨੰਦਨ ਸਿੰਘ, ਰਜਿੰਦਰ ਸਿੰਘ, ਹਰਨੂਰ ਸਿੰਘ ਤੇ ਅਵਤਾਰ ਸਿੰਘ ਚਹਿਲ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ |