28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅਲੌਹਰਾਂ ਗੇਟ ਸਥਿਤ ਕਬਰਸਤਾਨ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-12-2025
ਨਾਭਾ, 28 ਦਸੰਬਰ (ਜਗਨਾਰ ਸਿੰਘ ਦੁਲੱਦੀ)-ਅਲੌਹਰਾਂ ਗੇਟ ਵਿਖੇ ਮੁਸਲਿਮ ਭਾਈਚਾਰਾ ਕਬਰਸਤਾਨ ਕਮੇਟੀ ਦੀ ਮੀਟਿੰਗ ਪ੍ਰਧਾਨ ਬਹਾਦਰ ਖਾਨ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਮੂਹ ਭਾਈਚਾਰਾ ਅਤੇ ਕਮੇਟੀ ਮੈਂਬਰਾਂ ਵਲੋਂ ਹਾਜ਼ਰ ਸੰਗਤਾਂ ਨੂੰ ਨਾਲ ਲੈ ਕੇ ਕਬਰਸਤਾਨ ਦੀ ਬਿਹਤਰੀ ਲਈ ਸੁਝਾਅ ਲਏ ਗਏ | ਇਸ ਮੌਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਕਮੇਟੀ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ 'ਚ ਪ੍ਰਧਾਨ ਸੰਧੂ ਵਲੋਂ ਕਈ ਤਰ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਵੇਂ ਕਿ ਕਬਰਸਤਾਨ ਵਿਚ ਰੌਸ਼ਨੀ, ਸਾਫ਼-ਸਫ਼ਾਈ, ਪੀਣ ਵਾਲਾ ਪਾਣੀ ਆਦਿ ਦਾ ਪ੍ਰਬੰਧ ਕਰਨਾ ਹੈ | ਇਸ ਮੌਕੇ ਸਮੂਹ ਭਾਈਚਾਰੇ ਵਲੋਂ ਪ੍ਰਧਾਨ ਸੰਧੂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਿ ਜੋ ਵੀ ਕਬਰਸਤਾਨ ਲਈ ਉਨ੍ਹਾਂ ਨੂੰ ਸੇਵਾ ਸੌਂਪੀ ਗਈ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੁੱਚਾ ਭਾਈਚਾਰਾ ਇਕਜੁੱਟ ਹੋ ਕੇ ਅੱਗੇ ਆ ਕੇ ਇਸ ਸੇਵਾ ਨੂੰ ਨੇਪਰੇ ਚਾੜ੍ਹੇਗਾ | ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਵਲੋਂ ਹਾਅ ਦਾ ਨਾਅਰਾ ਵੀ ਲਾਇਆ ਗਿਆ | ਇਕੱਤਰਤਾ ਦੌਰਾਨ ਮੁਹੰਮਦ ਖਾਂ ਮੁਹੰਮਦ ਖਾਂ, ਹਾਜਿਲਮ, ਮੁਸ਼ਤਾਕ, ਮੁਹੰਮਦ ਮੁਸਤਾਕ, ਸਿਧੋਰੀਆ ਖਾਨ, ਲਾਲ ਖਾਨ, ਯਾਸੀਨ ਖਾਨ, ਅਮਰਜੀਤ ਟੌਹੜਾ, ਜੈਲੀ ਖਾਨ, ਸਲੀਮ ਮੁਹੰਮਦ ਆਦਿ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਇਕਜੁੱਟ ਹੋ ਕੇ ਸਾਰੇ ਧਾਰਮਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਸੇਵਾ ਕਰਨ ਦੀ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਭਾ ਦੌਰਾਨ ਸੈਂਕੜੇ ਨੌਜਵਾਨਾਂ ਨੇ ਦਸਤਾਰਾਂ ਸਜਾਉਣ ਦਾ ਪ੍ਰਣ ਲਿਆ- ਮਕਾਰੋਂਪਰ ਅਗਲੀ ਖ਼ਬਰ ਅਲੌਹਰਾਂ ਗੇਟ ਸਥਿਤ ਕਬਰਸਤਾਨ ਕਮੇਟੀ ਦੀ ਮੀਟਿੰਗ
Ad Position 24