ਸ਼ਹੀਦੀ ਸਭਾ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
29-12-2025
ਇਸ ਮੌਕੇ ਗੁਰਦਿੱਤ ਸਿੰਘ ਪ੍ਰਧਾਨ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਦਾ ਅੰਤਿਮ ਸਸਕਾਰ ਦੀਵਾਨ ਟੋਡਰ ਮੱਲ ਵਲੋਂ ਕੀਤਾ ਗਿਆ ਸੀ ਅਤੇ ਅੰਗੀਠਾ ਸਾਹਿਬ ਦੀ ਸੰਭਾਲ ਉਪਰੰਤ ਪਵਿੱਤਰ ਅਸਥੀਆਂ ਨੂੰ ਸ਼ਰਧਾ ਸਹਿਤ ਭਾਈ ਜੋਧ ਸਿੰਘ ਰਾਹੀਂ ਦੀਵਾਨ ਟੋਡਰ ਮੱਲ ਨੇ ਆਪਣੇ ਪਿੰਡ ਕਾਕੜੇ ਦੀ ਜ਼ਮੀਨ 'ਚ ਪਹੁੰਚਾਇਆ ਸੀ ਤਾਂ ਜੋ ਮੁਗ਼ਲ ਹਕੂਮਤ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਅਸਥੀਆਂ ਦਾ ਨਿਰਾਦਰ ਨਾ ਕਰ ਸਕੇ | ਉਸ ਅਸਥਾਨ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸਸ਼ੋਭਿਤ ਹਨ | ਉਨ੍ਹਾਂ ਦੱਸਿਆ ਕਿ ਦੀਵਾਨ ਟੋਡਰ ਮੱਲ ਨੇ ਭਾਈ ਜੋਧ ਸਿੰਘ ਨੂੰ ਅੰਗੀਠਾ ਸਾਹਿਬ ਦੀ ਸੰਭਾਲ ਤੋਂ ਬਾਅਦ ਅਸਤ ਦੇ ਕੇ ਜਿਸ ਰਸਤੇ ਰਾਹੀਂ ਭੇਜਿਆ ਸੀ, ਉਸੇ ਰਸਤੇ ਰਾਹੀਂ ਹਰ ਸਾਲ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਤਰਖਾਣ ਮਾਜਰਾ, ਭਮਾਰਸੀ, ਤਰਖੇੜੀ, ਬਹਿਬਲਪੁਰ, ਭਾਦਸੋਂ, ਸਹੋਲੀ, ਨਾਭਾ, ਬੌੜਾਂ, ਰਾਮਗੜ੍ਹ, ਗੁਣੀਕੇ, ਬਖਤੜੀ, ਬਖੋਪੀਰ, ਦਿਆਲਗੜ੍ਹ, ਗੁਰਦੁਆਰਾ ਦੀਵਾਨ ਟੋਡਰ ਮੱਲ ਕਾਕੜਾ, ਬਾਲਦ ਕੈਂਚੀਆਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਪਹੁੰਚ ਕੇ ਸੰਪੂਰਨ ਹੋਵੇਗਾ | ਇਸ ਤੋਂ ਪਹਿਲਾਂ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ, ਜਿਸ ਦੌਰਾਨ ਗੁਰਦੁਆਰਾ ਸਿੰਘ ਸਭਾ ਬਾਬਾ ਫ਼ਤਹਿ ਸਿੰਘ, ਪ੍ਰੀਤ ਨਗਰ ਦੀ ਪ੍ਰਬੰਧਕ ਕਮੇਟੀ ਵਲੋਂ ਲੰਗਰ ਲਗਾਇਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਨਰੈਣਸਰ ਸਾਹਿਬ ਵਿਖੇ ਅਰਦਾਸ ਉਪਰੰਤ ਸੰਤ ਬਾਬਾ ਰਣਜੀਤ ਸਿੰਘ ਤਪਾ ਦਰਾਜ਼ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ ਅਤੇ ਨਗਰ ਕੀਰਤਨ ਦੇ ਸਮੂਹ ਪ੍ਰਬੰਧਕਾਂ ਨੂੰ ਲੋਈਆਂ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਨਗਰ ਕੀਰਤਨ 'ਚ ਸੰਤ ਬਾਬਾ ਰਣਜੀਤ ਸਿੰਘ ਤਪਾ ਦਰਾਜ਼, ਕੁਲਵਿੰਦਰ ਸਿੰਘ ਚੀਮਾ ਮੀਤ ਮੈਨੇਜਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਕਥਾ ਵਾਚਕ ਗਿਆਨੀ ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ ਮੀਤ ਪ੍ਰਧਾਨ, ਸੂਬੇਦਾਰ ਅਮਰਜੀਤ ਸਿੰਘ, ਸੰਤ ਬਾਬਾ ਅਵਤਾਰ ਸਿੰਘ ਰੋਪੜ, ਗੁਰਜੀਤ ਸਿੰਘ ਮੈਨੇਜਰ, ਬਲਦੇਵ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਸਰਪੰਚ, ਮਾਸਟਰ ਗੁਰਨਾਮ ਸਿੰਘ, ਐਸ.ਆਈ. ਮੁਖਤਿਆਰ ਸਿੰਘ, ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ, ਜਗਤਾਰ ਸਿੰਘ ਮਾਝਾ, ਬਾਬਾ ਨਿਰਭੈ ਸਿੰਘ, ਭਾਈ ਗੁਰਤੇਜ ਸਿੰਘ ਤੇਜੀ, ਗੁਰਦੀਪ ਸਿੰਘ ਹੈਪੀ, ਜਗਦੀਸ਼ ਸਿੰਘ ਬਰਾੜ ਚਿੱਤਰਕਾਰ, ਜਗਤਾਰ ਸਿੰਘ, ਗੁਰਵਿੰਦਰ ਸਿੰਘ ਭੜੋਂ, ਹਰਵਿੰਦਰ ਸਿੰਘ ਬੱਬਲ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵਿੰਦਰ ਸਿੰਘ ਸੋਹੀ, ਐੱਸ. ਐੱਸ. ਬਾਠ, ਅਮਰਜੀਤ ਸਿੰਘ ਚੀਮਾ, ਪਰਵਿੰਦਰ ਸਿੰਘ ਦਿਓਲ, ਮਾ. ਅਜੀਤ ਸਿੰਘ, ਰਾਜਿੰਦਰ ਸਿੰਘ ਨਸਰਾਲੀ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਸੰਸਥਾਵਾਂ ਦੇ ਮੁਖੀ ਤੇ ਸੰਗਤਾਂ ਸ਼ਾਮਿਲ ਸਨ |