ਅਮਲੋਹ, 28 ਦਸੰਬਰ (ਸ਼ੇਰਗਿੱਲ)-ਸ਼ਹੀਦੀ ਸਭਾ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਸੇਵਾ ਲਈ ਸਥਾਨਕ ਗੋਬਿੰਦਗੜ੍ਹ ਚੌਂਕ ਨਜ਼ਦੀਕ ਖੰਨਾ ਰੋਡ 'ਤੇ ਸਥਿਤ ਦੁਕਾਨਦਾਰਾਂ ਵਲੋਂ ਲੰਗਰ ਲਗਾਇਆ ਗਿਆ | ਸਵੇਰ ਤੋਂ ਸ਼ੁਰੂ ਹੋਇਆ ਇਹ ਲੰਗਰ ਸ਼ਾਮ ਤੱਕ ਲਗਾਤਾਰ ਚੱਲਦਾ ਰਿਹਾ, ਜਿਸ ਦੌਰਾਨ ਬਹੁਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਲੰਗਰ ਛਕਿਆ | ਇਹ ਲੰਗਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਕੀਤਾ ਗਿਆ, ਲੰਗਰ ਦੌਰਾਨ ਸਥਾਨਕ ਵਸਨੀਕਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਹਰਦਿਆਲ ਸਿੰਘ ਬੜੈਚ, ਕੁਲਦੀਪ ਧੀਮਾਨ, ਅਸ਼ੋਕ ਮਿੱਤਲ, ਜਸਵੀਰ ਸਿੰਘ, ਦੀਪਕ ਸ਼ਰਮਾ, ਰਿਤਿਕ ਕੁਮਾਰ ਟਿੰਕੂ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਤੇ ਸੇਵਾਦਾਰ ਹਾਜ਼ਰ ਸਨ |