28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਰਵਹਿੱਤਕਾਰੀ ਵਿਦਿਆ ਮੰਦਰ ਖਮਾਣੋ ਨੇ ਅਕਾਦਮਿਕ ਖੇਤਰ 'ਚ ਬਣਾਈ ਵਿਸ਼ੇਸ਼ ਪਹਿਚਾਣ

Ad Position 21
No active advertisement
ਅਜੀਤ ਡੈਸਕ 29-12-2025
ਖਮਾਣੋਂ, 28 ਦਸੰਬਰ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿਦਿਆ ਮੰਦਿਰ ਖਮਾਣੋ ਨੇ ਸੈਸ਼ਨ-2025 ਦੌਰਾਨ ਅਕਾਦਮਿਕ ਤੇ ਸਹਿ-ਪਾਠਕ੍ਰਮਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਵਿਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ | ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਈ ਵਿਚ ਬੋਰਡ ਕਲਾਸਾਂ ਦਸਵੀਂ ਅਤੇ ਬਾਰਵੀਂ ਨੇ ਸੀ. ਬੀ. ਐੱਸ. ਈ. ਬੋਰਡ ਇਮਤਿਹਾਨਾਂ 'ਚ ਸ਼ਾਨਦਾਰ 100 ਫ਼ੀਦਸੀ ਨਤੀਜੇ ਪ੍ਰਾਪਤ ਕੀਤੇ ਅਤੇ ਸਕੂਲ ਦੇ ਬਾਰਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ ਐਮ.ਬੀ.ਬੀ.ਐਸ. ਵਿਚ ਦਾਖਲਾ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਾਲੀਬਾਲ, ਤਲਵਾਰਬਾਜੀ, ਖੋ-ਖੋ, ਸ਼ਤਰੰਜ ਅਤੇ ਅਥਲੈਟਿਕ ਮੁਕਾਬਲਿਆਂ ਵਿਚ ਵਿੱਦਿਆ ਭਾਰਤੀ ਅਤੇ ਪੰਜਾਬ ਸਕੂਲ ਸਿੱਖਿਆ ਖੇਡਾਂ 'ਚ ਭਾਗ ਲੈਂਦੇ ਹੋਏ ਜ਼ੋਨਲ, ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਰਾਜ ਪੱਧਰੀ ਖੇਡਾਂ ਵਿਚ ਭਾਗ ਲਿਆ | ਇਸ ਤੋਂ ਇਲਾਵਾ ਸਕੂਲ ਦੇ ਹੋਣਹਾਰ ਖਿਡਾਰੀ ਪ੍ਰਭ ਅਸੀਸ ਸਿੰਘ ਨੇ ਗਤਕਾ 'ਚ ਐੱਸ.ਜੀ.ਐੱਫ.ਆਈ ਖੇਡਾਂ 'ਚ ਇਨਾਮ ਹਾਸਲ ਕੀਤਾ, 2025 'ਚ ਖੇਡ, ਸਭਿਆਚਾਰਕ ਮੁਕਾਬਲੇ, ਵਿਗਿਆਨ ਪ੍ਰਦਰਸ਼ਨੀਆਂ, ਵੈਦਿਕ ਗਣਿਤ, ਗਇਣ ਮੁਕਾਬਲਿਆਂ, ਕੰਪਿਊਟਰ ਮੁਕਾਬਲਿਆਂ, ਬਾਲ ਕੈਂਪ, ਉਲੰਪਿਆਡ ਪ੍ਰੀਖਿਆਵਾਂ, ਸਿੱਖ ਮਿਸ਼ਨਰੀ ਵਲੋਂ ਉਲੀਕੀ ਗਈ ਪ੍ਰੀਖਿਆ ਅਤੇ ਟਾਟਾ ਬਿਲਡਿੰਗ ਇੰਡੀਆ ਦੁਆਰਾ ਪੰਜਾਬੀ ਲੇਖ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੀ ਮੈਨੇਜਮੈਂਟ ਕਮੇਟੀ ਪ੍ਰਧਾਨ ਤੇ ਮੈਂਬਰਾਂ ਡਾ. ਜਗਦੀਪ ਰਾਣਾ, ਡਾ. ਸੁਨੀਲ ਗੁਪਤਾ, ਦੀਪਕ ਵਰਮਾ, ਦਵਿੰਦਰ ਦਾਨੀਆ ਤੇ ਜਗਜੀਤ ਕੁਮਾਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ ਅਤੇ ਸਮੁੱਚੇ ਸਕੂਲ ਸਟਾਫ਼ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਹਰ ਸਾਲ ਨਵੀਆਂ ਉਚਾਈਆਂ ਛੂਹ ਰਿਹਾ ਹੈ | ਉਕਤ ਸੰਸਥਾ ਵਲੋਂ ਖ਼ੂਨਦਾਨ ਕੈਂਪ ਲਗਾਏ ਜਾਣ ਦੇ ਨਾਲ-ਨਾਲ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਲਈ ਇਲਾਕੇ ਵਿਚ ਕਈ ਸੰਸਕਾਰ ਕੇਂਦਰ ਵੀ ਚਲਾਏ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਭਾ ਤੋਂ ਵਾਪਸ ਆ ਰਹੀ ਸੰਗਤ ਲਈ ਦੁਕਾਨਦਾਰਾਂ ਵਲੋਂ ਲੰਗਰ ਦੀ ਸੇਵਾ ਅਗਲੀ ਖ਼ਬਰ ਪਿੰਡ ਬਾਲਪੁਰ 'ਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ
Ad Position 24