26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵਾਇਸ ਆਫ਼ ਬਟਾਲਾ ਵਲੋਂ ਸ.ਸ.ਸ. ਸਕੂਲ ਲੜਕੇ 'ਚ ਵਾਤਾਵਰਨ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਤੇ ਹਾਜ਼ਰ ਅਹੁਦੇਦਾਰ | ਤਸਵੀਰ : ਜਤਿੰਦਰ ਕੱਦ <br/> 02-06-2025
ਬਟਾਲਾ, 1 ਜੂਨ (ਸਤਿੰਦਰ ਸਿੰਘ)-ਵਾਇਸ ਆਫ਼ ਬਟਾਲਾ ਵਲੋਂ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਦੇ ਯਤਨਾ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਵਾਤਾਵਰਣ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਪਿ੍ੰਸੀਪਲ ਸੁਰਜੀਤ ਸਿੰਘ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਡਾਕਟਰ ਕਵਲਜੀਤ ਸਿੰਘ ਕੇ.ਜੇ., ਪ੍ਰਧਾਨ ਡਾਕਟਰ ਭਾਗੋਵਾਲੀਆ, ਹਰਦੀਪ ਸਿੰਘ ਬਾਜਵਾ, ਪ੍ਰੋ. ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਨਾ ਵਰਤਣ ਤੇ ਬੂਟੇ ਲਗਾਉਣ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਜੋ ਵਿਦਿਆਰਥੀ ਤੇ ਅਧਿਆਪਕ ਪਲਾਸਟਿਕ ਨਹੀਂ ਵਰਤੇਗਾ ਅਤੇ ਦਰਖਤ ਲਗਾਵੇਗਾ, ਨੂੰ ਵਾਇਸ ਆਫ਼ ਬਟਾਲਾ ਵਲੋਂ ਸਨਮਾਨਿਤ ਕੀਤਾ ਜਾਵੇਗਾ | ਮੰਚ ਸੰਚਾਲਨ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਨੇ ਕੀਤਾ | ਸਕੂਲ ਪਿ੍ੰਸੀਪਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨੀਵ ਵੈਲਫ਼ੇਅਰ ਸੁਸਾਇਟੀ ਦੇ ਦੀਪਕ ਪਥਰੀਆ, ਮਾ. ਪ੍ਰੇਮ ਸਿੰਘ, ਸੇਵਾਮੁਕਤ ਪਿ੍ੰਸੀਪਲ ਹਰਭਜਨ ਸਿੰਘ, ਵਕੀਲ ਸਰਬਜੀਤ ਸਿੰਘ ਮਾਨ, ਮਾ. ਹਰਦਿਆਲ ਸਿੰਘ, ਵਾਤਾਵਰਣ ਪ੍ਰੇਮੀ ਸੰਦੀਪ ਬਮੋਤਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਦੇ ਨਾਂਅ 'ਤੇ ਚਿਤਾਵਨੀ ਪੱਤਰ ਦਿੱਤਾ <br/> ਅਗਲੀ ਖ਼ਬਰ ਮਜ਼ਦੂਰਾਂ ਵਲੋਂ ਮੇਟ ਅਤੇ ਸਰਪੰਚ ਦੇ ਖ਼ਿਲਾਫ਼ ਨਾਅਰੇਬਾਜ਼ੀ
Ad Position 24