26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਜ਼ਦੂਰਾਂ ਵਲੋਂ ਮੇਟ ਅਤੇ ਸਰਪੰਚ ਦੇ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 02-06-2025
ਜ਼ੀਰਾ, 1 ਜੂਨ (ਰਜਨੀਸ਼ ਕਥੂਰੀਆ)-ਬਲਾਕ ਜ਼ੀਰਾ ਦੇ ਪਿੰਡ ਸੋਢੀਵਾਲਾ ਵਿਖੇ ਮਨਰੇਗਾ ਸਕੀਮ ਦੇ ਤਹਿਤ ਹੱਕਦਾਰ ਮਜ਼ਦੂਰਾਂ ਨੂੰ ਕੰਮ ਦੇਣ ਦੀ ਬਜਾਏ ਪਿੰਡ ਦੇ ਸਰਪੰਚ ਦੀ ਕਥਿਤ ਮਿਲੀਭੁਗਤ ਨਾਲ ਮੇਟ ਵਲੋਂ ਆਪਣੇ ਘਰਾਂ 'ਚ ਬੈਠੇ ਸਰਦੇ-ਪੁੱਜਦੇ ਪਰਿਵਾਰਾਂ ਦੇ ਮੈਂਬਰਾਂ ਦੀਆਂ ਮਨਰੇਗਾ ਵਿਚ ਜ਼ਾਅਲੀ ਹਾਜ਼ਰੀਆਂ ਲਗਾ ਕੇ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਦੇ ਖ਼ਿਲਾਫ਼ ਰੋਸ 'ਚ ਆਏ ਪਿੰਡ ਦੇ ਮਜ਼ਦੂਰਾਂ ਨੇ ਮੇਟ ਅਤੇ ਸਰਪੰਚ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ | ਇਸ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਕਿਰਨਪਾਲ ਸਿੰਘ ਸੋਢੀਵਾਲਾ, ਨੰਬਰਦਾਰ ਨਵਦੀਪ ਸਿੰਘ ਕਾਲਾ ਅਤੇ ਪਿੰਡ ਦੇ ਮਜ਼ਦੂਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਰੀਬ ਇਕ ਸਾਲ ਤੋਂ ਮਨਰੇਗਾ ਦੀ ਮੇਟ ਮੈਡਮ ਪ੍ਰਕਾਸ਼ ਕੌਰ ਅਤੇ ਸਰਪੰਚ ਮੈਡਮ ਪਰਮਜੀਤ ਕੌਰ ਨੇ ਮਨਰੇਗਾ ਸਕੀਮ ਦੇ ਤਹਿਤ ਹੱਕਦਾਰ ਮਜ਼ਦੂਰਾਂ ਨੂੰ ਕੰਮ ਦੇਣ ਦੇ ਮਾਮਲੇ ਵਿਚ ਤਾਨਾਸ਼ਾਹੀ ਨੀਤੀ ਅਪਣਾਈ ਹੋਈ ਹੈ | ਉਨ੍ਹਾਂ ਦੋਸ਼ ਲਗਾਉਂਦਿਆਂ ਦੱਸਿਆ ਕਿ ਪਿੰਡ ਦੇ ਜਿਹੜੇ ਹੱਕਦਾਰ ਮਜ਼ਦੂਰ ਹਨ, ਉਨ੍ਹਾਂ ਨੂੰ ਮਨਰੇਗਾ ਸਕੀਮ ਦੇ ਤਹਿਤ ਰੁਜ਼ਗਾਰ ਦੇਣ ਦੀ ਬਜਾਏ ਮੇਟ ਪ੍ਰਕਾਸ਼ ਕੌਰ ਵਲੋਂ ਸਰਪੰਚ ਦੀ ਕਥਿਤ ਮਿਲੀਭੁਗਤ ਨਾਲ ਆਪਣੇ-ਆਪਣੇ ਘਰਾਂ ਵਿਚ ਬੈਠੇ ਸਰਪੰਚ ਦੇ ਚਹੇਤਿਆਂ ਦੀਆਂ ਮਨਰੇਗਾ ਸਕੀਮ ਦੇ ਤਹਿਤ ਫੇਕ ਹਾਜ਼ਰੀਆਂ ਲਗਾ ਕੇ ਉਨ੍ਹਾਂ ਦੇ ਖਾਤਿਆਂ ਵਿਚ ਮਨਰੇਗਾ ਦੀ ਮਜ਼ਦੂਰੀ ਦੇ ਪੈਸੇ ਪਾਏ ਜਾ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਬੰਧ 'ਚ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਹੈ ਪਰ ਮਾਮਲਾ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਹੋਣ ਕਰਕੇ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ | ਇਸ ਦੌਰਾਨ ਕੁੱਝ ਮਜ਼ਦੂਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਕੋਲੋਂ ਮਨਰੇਗਾ ਸਕੀਮ ਦੇ ਤਹਿਤ ਦਿਹਾੜੀਆਂ ਤਾਂ ਲਗਵਾਈਆਂ ਗਈਆਂ ਹਨ ਪਰ ਆਧਾਰ ਕਾਰਡ ਅੱਪਡੇਟ ਨਾ ਹੋਣ ਦਾ ਬਹਾਨਾ ਬਣਾ ਕੇ ਮੇਟ ਵਲੋਂ ਸਾਡੇ ਖਾਤਿਆਂ ਵਿਚ ਬਣਦਾ ਮਿਹਨਤਾਨਾ ਨਹੀਂ ਪਾਇਆ ਗਿਆ | ਇਸ ਮੌਕੇ ਉਨ੍ਹਾਂ ਨੇ ਮਨਰੇਗਾ ਦੀ ਮੇਟ ਪ੍ਰਕਾਸ਼ ਕੌਰ ਅਤੇ ਸਰਪੰਚ ਪਰਮਜੀਤ ਕੌਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਇਸ ਸੰਬੰਧ 'ਚ ਜਦੋਂ ਸੰਬੰਧਿਤ ਮੇਟ ਪ੍ਰਕਾਸ਼ ਕੌਰ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਦੱਸਿਆ ਕਿ ਮਨਰੇਗਾ ਸਕੀਮ ਦੇ ਤਹਿਤ ਕਿਸੇ ਵੀ ਮਜ਼ਦੂਰ ਦੇ ਬਕਾਇਆ ਪੈਸੇ ਨਹੀਂ ਹਨ | ਜਦੋਂ ਉਸ ਤੋਂ ਸਰਦੇ ਪੁੱਜਦੇ ਪਰਿਵਾਰਾਂ ਦੇ ਮੈਂਬਰਾਂ ਦੀਆਂ ਜ਼ਆਲੀ ਹਾਜ਼ਰੀਆਂ ਲਗਾ ਕੇ ਉਨ੍ਹਾਂ ਦੇ ਖਾਤਿਆਂ 'ਚ ਤਨਖ਼ਾਹ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵਲੋਂ ਜੋ ਵੀ ਰੋਸਟਰ ਬਣਾ ਕੇ ਮੈਨੂੰ ਦਿੱਤਾ ਗਿਆ ਹੈ, ਉਸ ਦੇ ਮੁਤਾਬਿਕ ਕੰਮ ਕੀਤਾ ਜਾ ਰਿਹਾ ਹੈ | ਇਸ ਸੰਬੰਧ ਵਿਚ ਜਦੋਂ ਪਿੰਡ ਦੀ ਸਰਪੰਚ ਪਰਮਜੀਤ ਕੌਰ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਉਸ ਨੇ ਫ਼ੋਨ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਵਾਇਸ ਆਫ਼ ਬਟਾਲਾ ਵਲੋਂ ਸ.ਸ.ਸ. ਸਕੂਲ ਲੜਕੇ 'ਚ ਵਾਤਾਵਰਨ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਮਜ਼ਦੂਰਾਂ ਵਲੋਂ ਮੇਟ ਅਤੇ ਸਰਪੰਚ ਦੇ ਖ਼ਿਲਾਫ਼ ਨਾਅਰੇਬਾਜ਼ੀ
Ad Position 24