27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਾਬਕਾ ਚੇਅਰਮੈਨ ਖੁਸ਼ਹਾਲਪੁਰ ਟੋਨੀ ਢਿੱਲੋਂ ਦੇ ਘਰ ਅਫ਼ਸੋਸ ਕਰਨ ਲਈ ਪਹੁੰਚੇ

Ad Position 21
No active advertisement
ਅਜੀਤ ਡੈਸਕ 02-06-2025
.ਵਡਾਲਾ ਬਾਂਗਰ, 1 ਜੂਨ (ਭੁੰਬਲੀ)-ਪਿੰਡ ਮੁਸਤਰਾਪੁਰ ਦੇ ਪ੍ਰਸਿੱਧ ਫ਼ੋਟੋਗ੍ਰਾਫ਼ਰ ਤਲਵਿੰਦਰ ਸਿੰਘ ਟੋਨੀ ਢਿੱਲੋਂ ਦੇ ਵੱਡੇ ਭਰਾ ਪਲਵਿੰਦਰ ਸਿੰਘ, ਜੋ ਮਹਿਕਮਾ ਮਾਲ ਵਿਭਾਗ ਵਿਚ ਬਤੌਰ ਹੈੱਡ ਕਲਰਕ ਸੇਵਾਵਾਂ ਨਿਭਾਅ ਰਹੇ ਸਨ ਦੀ ਪਿਛਲੇ ਦਿਨੀਂ ਸੰਖੇਪ ਜਿਹੀ ਬਿਮਾਰੀ ਕਾਰਨ ਮੌਤ ਹੋ ਜਾਣ ਕਰ ਕੇ ਇਲਾਕੇ ਦੇ ਸਾ. ਚੇਅਰਮੈਨ ਗੁਰਪ੍ਰਤਾਪ ਸਿੰੰਘ ਖੁਸ਼ਹਾਲਪੁਰ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ, ਮੁਹਤਬਰ ਆਗੂ ਤੇ ਪੰਚ-ਸਰਪੰਚ ਆਦਿ ਸ਼ਖ਼ਸੀਅਤਾਂ ਟੋਨੀ ਢਿੱਲੋਂ ਦੇ ਗ੍ਰਹਿ ਵਿਖੇ ਉਚੇਚੇ ਤੌਰ 'ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਖੁਸ਼ਹਾਲਪੁਰ ਨੇ ਕਿਹਾ ਕਿ ਭਰਾ-ਭਰਾਵਾਂ ਦੀਆਂ ਬਾਹਵਾਂ ਹੁੰਦੇ ਹਨ ਤੇ ਪਲਵਿੰਦਰ ਸਿੰਘ ਦੀ ਮੌਤ ਨਾਲ ਢਿੱਲੋਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਉਨ੍ਹਾਂ ਨਾਲ ਸਾ. ਡਾਇਰੈਕਟਰ ਪੰਜਾਬ ਹਰਭਜਨ ਸਿੰਘ ਲੁਕਮਾਨੀਆਂ, ਸਾ. ਸੰਮਤੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇ: ਰਛਪਾਲ ਸਿੰਘ ਢਿੱਲੋਂ, ਸੁੱਚਾ ਸਿੰਘ ਢਿੱਲੋਂ ਪ੍ਰਧਾਨ ਗੁਰਦੁਆਰਾ ਕਮੇਟੀ, ਸਰਪੰਚ ਬੂਟਾ ਸਿੰਘ ਵਡਾਲਾ ਬਾਂਗਰ, ਸਾ. ਸਰਪੰਚ ਰਣਧੀਰ ਸਿੰਘ ਨਾਨੋਹਾਰਨੀ, ਹਰਿੰਦਰਪਾਲ ਸਿੰਘ ਗੋਰਾ ਸਾ. ਡਾਇਰੈਕਟਰ ਪੰਜਾਬ, ਸਾ. ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਮਰੀਕ ਸਿੰਘ ਵਡਾਲਾ ਬਾਂਗਰ, ਸਾ. ਸਰਪੰਚ ਮੇਜ਼ਰ ਸਿੰਘ ਢਿੱਲੋਂ, ਸਾ. ਸਰਪੰਚ ਪਰਮਜੀਤ ਸਿੰਘ ਪੰਮਾ ਅਠਵਾਲ, ਸਰਪੰਚ ਗੁਰਦੇਵ ਸਿੰਘ ਵਿਰਕ, ਸਾ. ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਸਾ. ਸਰਪੰਚ ਕੁਲਦੀਪ ਸਿੰਘ ਮੁਸਤਰਾਪੁਰ, ਨੰਬਰਦਾਰ ਕੁਲਦੀਪ ਸਿੰਘ ਢਿੱਲੋਂ, ਕੇਵਲ ਸਿੰਘ ਢਿੱਲੋਂ, ਦਿਲਬਾਗ ਸਿੰਘ ਢਿੱਲੋਂ, ਵੱਸਣ ਸਿੰਘ ਮੁਸਤਰਾਪੁਰ, ਬੂਆ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਸਰਪੰਚ ਲੁਕਮਾਨੀਆਂ, ਜਗਜੀਤ ਸਿੰਘ ਛੀਨਾ, ਹਰਭਜਨ ਸਿੰਘ ਸਾ. ਮੈਂਬਰ ਬਲਾਕ ਸੰਮਤੀ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀ ਸ਼ੌਰਿਆ ਚੱਕਰ ਪ੍ਰਾਪਤ ਮੇਜਰ ਤਿ੍ਪਤਪ੍ਰੀਤ ਸਿੰਘ ਸਨਮਾਨਿਤ ਅਗਲੀ ਖ਼ਬਰ ਪਿੰਡ ਠੱਕਰ ਸੰਧੂ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24