ਧਾਰੀਵਾਲ, 1 ਜੂਨ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਦੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪਿ੍ੰਸੀਪਲ ਕਿਰਨ ਕੇਸਰ ਦੀ ਅਗਵਾਈ ਹੇਠ ਕੁਸ਼ਲਤਾ ਪੂਰਵਕ ਚੱਲ ਰਿਹਾ ਹੈ | ਸਕੂਲ ਦੇ ਵਿਦਿਆਰਥੀ ਮਿਆਰੀ ਵਿੱਦਿਆ ਪ੍ਰਾਪਤ ਕਰਕੇ ਜੀਵਨ ਵਿਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ | ਇਸ ਦੀ ਉਦਾਹਰਣ ਮੇਜਰ ਤਿ੍ਪਤਪ੍ਰੀਤ ਸਿੰਘ ਪੱਡਾ ਹਨ | ਪਿ੍ੰਸੀਪਲ ਕਿਰਨ ਕੇਸਰ ਨੇ ਕਿਹਾ ਕਿ ਅੱਜ ਮੇਜਰ ਤਿ੍ਪਤਪ੍ਰੀਤ ਸਿੰਘ ਪੱਡਾ ਇੰਡੀਅਨ ਆਰਮੀ ਪ੍ਰੈਸਟੀਜੀਅਸ 34 ਬਟਾਲੀਅਨ ਨੇ ਆਪਣੇ ਪਰਿਵਾਰ ਪਤਨੀ ਸੀਰਤ ਕੌਰ, ਪਿਤਾ ਹਰਦਿਆਲ ਸਿੰਘ, ਮਾਤਾ ਦਲਜੀਤ ਕੌਰ, ਦਾਦਾ ਰਤਨ ਸਿੰਘ ਪੱਡਾ, ਦਾਦੀ ਗੁਰਮੀਤ ਕੌਰ, ਚਾਚਾ ਰੂਪ ਸਿੰਘ ਪੱਡਾ, ਭਰਾ ਹਰਪਾਲ ਸਿੰਘ, ਪੁੱਤਰੀ ਸਰਗੁਣ, ਭੂਆ ਦਲਬੀਰ ਕੌਰ, ਤਾਈ ਬਲਵਿੰਦਰ ਕੌਰ ਸਮੇਤ ਸਕੂਲ ਵਿਚ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਚਰਨ ਸਿੰਘ ਐੱਸ. ਪੀ. ਸੇਵਾਮੁਕਤ, ਗਰਦੀਪ ਸਿੰਘ ਭੰਡਾਲ, ਦਲਵਿੰਦਰ ਸਿੰਘ ਬਾਜਵਾ, ਪਿ੍ੰਸੀਪਲ ਸੰਤੋਖ ਰਾਜ ਸੁਚੈਨੀਆਂ, ਸਤਨਾਮ ਸਿੰਘ ਸਰਪੰਚ ਸੁਚੈਨੀਆਂ, ਡਾ. ਕਵਲਜੀਤ ਸਿੰਘ ਕੇ.ਜੇ. ਹਸਪਤਾਲ, ਨਰਿੰਦਰ ਕੁਮਾਰ ਮੈਂਬਰ ਪੀ.ਟੀ. ਐਸੋਸੀਏਸਨ, ਹਰਪਾਲ ਸਿੰਘ ਸਰਪੰਚ, ਅਜੈਬ ਸਿੰਘ ਚਾਹਲ, ਗੁਰਦੇਵ ਸਿੰਘ ਭੰਡਾਲ, ਬਲਰਾਜ ਕੁਮਾਰ ਸਰਪੰਚ ਬੜੋਏ, ਪਿ੍ੰਸੀਪਲ ਪ੍ਰੇਮਨਾਥ ਸਰਮਾ, ਪਿ੍ੰਸੀਪਲ ਸੁਦਰਸ਼ਨ ਕੁਮਾਰ ਮਹਾਜਨ, ਈ.ਟੀ.ਓ. ਸੁਸ਼ੀਲ ਕੁਮਾਰ, ਸ੍ਰੀਮਤੀ ਕਮਲਾ ਦੇਵੀ ਸੇਵਾਮੁਕਤ ਐਜੂਕੇਟਰ, ਸੰਜੀਵ ਬੇਦੀ, ਰਾਕੇਸ਼ ਸ਼ਰਮਾ, ਮਾਸਟਰ ਮੋਹਨ ਲਾਲ, ਬਾਬਾ ਪਰਮਜੀਤ ਸਿੰਘ ਗਤਕਾ ਕੋਚ, ਬਲਵਿੰਦਰ ਸਿੰਘ ਚਾਹਲ ਖਾਨ ਮਲੱਕ, ਬਲਵਿੰਦਰ ਕੁਮਾਰ ਪਠਾਨਕੋਟ ਵੀ ਸ਼ਾਮਿਲ ਹੋਏ | ਮੇਜਰ ਤਿ੍ਪਤਪ੍ਰੀਤ ਸਿੰਘ ਸਕੂਲ ਦੇ ਹੋਣਹਾਰ ਵਿਦਿਆਰਥੀ ਰਹਿ ਚੁੱਕੇ ਹਨ | ਮੇਜਰ ਤਿ੍ਪਤਪ੍ਰੀਤ ਸਿੰਘ ਪੱਡਾ ਨੂੰ ਬੀਤੀ 24 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਅੱਤਵਾਦੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ 'ਤੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਇਸ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਸਕੂਲ ਦੇ ਡਾਇਰੈਕਟਰ ਸ: ਅਮਰਜੀਤ ਸਿੰਘ, ਸਕੱਤਰ ਪਰਮਿੰਦਰ ਕੌਰ ਚਾਹਲ, ਪਿ੍ੰਸੀਪਲ ਸ਼੍ਰੀਮਤੀ ਕਿਰਨ ਕੇਸਰ ਅਤੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਅੰਤ ਵਿਚ ਡਾਇਰੈਕਟਰ ਅਮਰਜੀਤ ਸਿੰਘ, ਸਕੱਤਰ ਪਰਮਿੰਦਰ ਕੌਰ ਅਤੇ ਪਿ੍ੰਸੀਪਲ ਕਿਰਨ ਕੇਸਰ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |